ਮਾਨਵਤਾ ਦੇ ਰਾਖੇ ਧਰਮ-ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਈਸਵੀ ਵਿੱਚ ਧੰਨ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਗੁਰੂ ਕੇ ਮਹਿਲ, ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਹੋਇਆ। ਇਤਿਹਾਸਕਾਰ ਜ਼ਿਕਰ ਕਰਦੇ ਹਨ ਕਿ ਛੇਵੇਂ ਪਾਤਸ਼ਾਹ ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ 'ਆਸਾ ਕੀ ਵਾਰ' ਦਾ ਕੀਰਤਨ ਸੁਣ ਰਹੇ ਸਨ। ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਜੀ ਸੰਗਤਾਂ ਸਮੇਤ ਗੁਰੂ ਕੇ ਮਹਿਲ, ਜਿਸ ਸਥਾਨ ਤੇ ਬਾਲਕ ਦਾ ਜਨਮ ਹੋਇਆ ਸੀ, ਉੱਥੇ ਪੁਜੇ ਨਵ-ਜਨਮੇ ਬੱਚੇ ਨੂੰ ਗੋਦ ਵਿੱਚ ਚੁੱਕਿਆ, ਸੀਸ 'ਤੇ ਹੱਥ ਫੇਰਿਆ ਤੇ ਅਸੀਸ ਦਿੱਤੀ ਅਤੇ ਬਚਨ ਕੀਤਾ, "ਸਾਡਾ ਇਹ ਪੁੱਤਰ ਦਇਆ, ਤਿਆਗ ਤੇ ਵੈਰਾਗ ਦੀ ਮੂਰਤ ਹੈ। ਅਸੀਂ ਇਸ ਦਾ ਨਾਮ 'ਤਿਆਗ ਮੱਲ’ ਰੱਖਦੇ ਹਾਂ।”
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਲਕ ਤਿਆਗ ਮੱਲ (ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ) ਦੀ ਪੜ੍ਹਾਈ ਅਤੇ ਸਿਖਲਾਈ ਦਾ ਉਚੇਚਾ ਪ੍ਰਬੰਧ ਕੀਤਾ। ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਅੱਖਰੀ-ਵਿਦਿਆ ਦੇਣ ਲਈ ਕਿਹਾ। ਤਿਆਗ ਮੱਲ ਜੀ ਨੇ ਬਾਬਾ ਬੁੱਢਾ ਜੀ ਕੋਲ ਰਹਿ ਕੇ ਘੋੜ ਸਵਾਰੀ, ਸ਼ਸਤਰ ਅਤੇ ਸ਼ਾਸਤਰ ਵਿਦਿਆ ਦੇ ਨਾਲ ਨਾਲ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਇਹ ਬਾਬਾ ਬੁੱਢਾ ਜੀ ਦੀ ਸ਼ਸਤਰ-ਵਿਦਿਆ ਦੀ ਹੀ ਦੇਣ ਸੀ ਕਿ ਆਪ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਕਰਤਾਰਪੁਰ ਦੀ ਜੰਗ ਦੇ ਦੌਰਾਨ ਤੇਗ (ਤਲਵਾਰ) ਦੇ ਜੌਹਰ ਵਿਖਾਏ ਅਤੇ ਪਿਤਾ ਜੀ ਪਾਸੋਂ ਬਹਾਦਰੀ ਦਾ ਖ਼ਿਤਾਬ ਪ੍ਰਾਪਤ ਕੀਤਾ ਤੇ ਆਪ ਜੀ ਦਾ ਨਾਮ 'ਤੇਗ ਬਹਾਦਰ' ਪ੍ਰਸਿੱਧ ਹੋਇਆ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਿਆਂ ਦਾ ਸਤਿਕਾਰ ਕਰਨ ਵਾਲੇ ਅਤੇ ਜ਼ਰੂਰਤਮੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਸਨ। ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮੇਂ ਪਹਿਨੇ ਹੋਏ ਗਹਿਣੇ ਅਤੇ ਆਪਣਾ ਕੀਮਤੀ ਚੋਲਾ ਇੱਕ ਗਰੀਬ ਬੱਚੇ ਨੂੰ ਦਾਨ ਵਜੋਂ ਦੇਣ ਵਾਲੇ ਆਪ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਦਾਨੀ ਅਤੇ ਤਿਆਗੀ ਪੁੱਤਰ ਸਨ।
The birth of Sri Guru Tegh Bahadur Sahib Ji, revered as the defender of faith (Dharma Rakshak), took place on 1 April 1621 AD in the early hours of the morning at Guru ke Mahal, Amritsar. He was born to the blessed Mata Nanaki Ji in the household of the sixth Guru, Sri Guru Hargobind Sahib Ji.
Historians record that at the very moment of his birth, his father, Guru Hargobind Sahib Ji was listening to the recitation of Asa ki Vaar kirtan at Sri Harmandir Sahib. When the kirtan concluded, Guru Hargobind Ji, accompanied by the congregation, proceeded to Guru ke Mahal, where the child had been born. He lifted the infant tenderly in his arms, placed his hands upon the child’s head and bestowed his blessings, declaring, “This son of ours is the embodiment of mercy, renunciation and detachment. We shall name him Tyag Mal.”
Sri Guru Hargobind Sahib Ji ensured excellent arrangements for the education and training of young Tyag Mal (later known as Sri Guru Tegh Bahadur Sahib Ji). He entrusted Bhai Gurdas Ji with teaching him to read and write, while Baba Buddha Ji guided him in Gurbani, horsemanship and the study of weapons and shastra. Under Baba Buddha Ji’s instruction in martial skills, Tyag Mal excelled in swordsmanship. His mastery became evident during the Battle of Kartarpur, where he fought alongside his father, Sri Guru Hargobind Sahib Ji and displayed such courage and brilliance with the sword (tegh) that his father honoured him with the title Tegh Bahadur, the brave wielder of the sword. This name soon became renowned far and wide.
Sri Guru Tegh Bahadur Sahib Ji was also remembered for his compassion and humility. He respected everyone and responded readily to the needs of the poor. As the son of Guru Hargobind Sahib Ji and Mata Nanaki Ji, he embodied generosity and selflessness. Even in his youth, he demonstrated these qualities; once giving away the jewellery and robe that he wore during the wedding of his elder brother, Baba Gurditta Ji, to a poor child.
मानवता के रक्षक एवं संरक्षक श्री गुरु तेग बहादुर साहिब जी का जन्म 1 अप्रैल, 1621 ई. को छठे गुरु श्री गुरु हरगोबिंद साहिब जी के घर प्रातःकाल में, गुरु के महल, अमृतसर में, धन्य माता नानकी जी की कोख से हुआ था। इतिहासकारों का उल्लेख है कि छठे पातशाह उस समय स्वर्ण मंदिर में 'आसा की वार' का कीर्तन सुन रहे थे। कीर्तन समाप्त होने के बाद गुरू साहिब जी संगत के साथ गुरू के महल में गये, जहां बच्चे का जन्म हुआ था। वहाँ उन्होंने नवजात शिशु को गोद में उठाया, उसके सिर पर हाथ रखा, उसे आशीर्वाद दिया और कहा, "हमारा यह पुत्र दया, त्याग और वैराग्य की प्रतिमूर्ति है। हम इसका नाम 'त्याग मल्ल' रखते हैं।"
श्री गुरु हरगोबिंद साहिब जी ने बालक त्याग मल्ल (श्री गुरु तेग बहादुर साहिब जी) की शिक्षा और प्रशिक्षण की उत्कृष्ट व्यवस्था की। गुरु साहिब ने भाई गुरदास जी से उन्हें वर्णमाला सिखाने को कहा। त्याग मल्ल जी बाबा बुड्ढा जी के पास रहे और घुड़सवारी, शस्त्र और शास्त्रों के साथ-साथ गुरबाणी का भी गहन अध्ययन किया। बाबा बुड्ढा जी के शस्त्र ज्ञान के कारण ही उन्होंने अपने पिता गुरु हरगोबिंद साहिब के साथ करतारपुर के युद्ध के दौरान तलवार की चमक दिखाई और पिता से वीरता की उपाधि प्राप्त की तथा उनका नाम 'तेग बहादुर' के नाम से प्रसिद्ध हुआ।
श्री गुरु तेग बहादुर साहिब जी सभी का आदर करते थे और जरूरतमंदों की जरूरतों को पूरा करते थे। वह गुरु हरगोबिंद साहिब जी और माता नानकी जी के उदार और निस्वार्थ पुत्र थे, जिन्होंने अपने बड़े भाई बाबा गुरदित्ता जी के विवाह में पहने गए आभूषण और अपना कीमती वस्त्र एक गरीब बच्चे को दान कर दिया था।