੩੫੦ ਸਾਲਾਂ ਸ਼ਹੀਦੀ ਵਿਰਾਸਤ:
ਹਿੰਦ ਦੀ ਚਾਦਰ
३५० सालों की शहीदी विरासत:
हिन्द दी चादर
350 Years of Martyrdom Legacy:
Hind Di Chadar
Gurudwara

ਸ੍ਰੀ ਅੰਮ੍ਰਿਤਸਰ -

ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹੋ ਜਿਹੀ ਸ਼ਖਸ਼ੀਅਤ ਸਨ, ਜਿਨਾਂ ਨੇ ਵੱਡੇ-ਵੱਡੇ ਪ੍ਰਚਾਰ ਦੌਰੇ ਕੀਤੇ। ਭਾਵੇਂ ਧੀਰਮੱਲੀਆਂ ਨੇ ਗੁਰੂ ਸਾਹਿਬ ਦੇ ਇਹਨਾਂ ਪ੍ਰਚਾਰ ਦੌਰਿਆਂ ਦਾ ਵਿਰੋਧ ਕੀਤਾ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖੀ ਪ੍ਰਚਾਰ ਦੇ ਇਸ ਮਿਸ਼ਨ ਵਿੱਚ ਕੋਈ ਰੁਕਾਵਟ ਨਾ ਪੈ ਸਕੀ। ਸਿੱਖ ਇਤਿਹਾਸ ਦੇ ਲਿਖਾਰੀ ਪ੍ਰੋਫੈਸਰ ਕਰਤਾਰ ਸਿੰਘ ਜ਼ਿਕਰ ਕਰਦੇ ਹਨ ਕਿ ਆਪ ਨੇ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਕੁਝ ਮਹੀਨੇ ਬਾਅਦ ਹੀ ‘ਬਾਬਾ ਬਕਾਲੇ ਦੇ ਨੇੜੇ ਦੇ ਗੁਰੂ ਅਸਥਾਨਾਂ ਦੀ ਯਾਤਰਾ ਕੀਤੀ ਤੇ ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਖਡੂਰ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਕੇ ਮਾਘ ਦੇ ਮਹੀਨੇ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ। ਇੱਥੇ ਆਪ ਜੀ ਨੇ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਗਏ। ਇਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਮਸੰਦਾਂ ਪੁਜਾਰੀਆਂ ਦਾ ਕਬਜ਼ਾ ਸੀ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜੇ ਬੰਦ ਕਰ ਲਏ ਕਿਉਂਕਿ ਉਹਨਾਂ ਨੂੰ ਡਰ ਸੀ ਕਿਤੇ ਗੁਰੂ ਜੀ ਚੜ੍ਹਤ-ਚੜ੍ਹਾਵੇ ਦਾ ਲੇਖਾ ਨਾ ਮੰਗਣ ਜਾਂ ਇੱਥੇ ਹੀ ਆ ਕੇ ਪੱਕੇ ਤੌਰ ਤੇ ਟਿਕ ਨਾ ਜਾਣ। ਗੁਰੂ ਜੀ ਬਾਹਰੋਂ ਹੀ ਮੱਥਾ ਟੇਕ ਕੇ ਮੁੜ ਪਏ ਅਤੇ ਪਰਿਕਰਮਾ ਤੋਂ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਸ ਇੱਕ ਸਥਾਨ ਤੇ ਬੈਠ ਗਏ ਜਿੱਥੇ ਕਿ ਅੱਜ ਕੱਲ ਗੁਰਦੁਆਰਾ ਥੜ੍ਹਾ ਸਾਹਿਬ ਸੁਸ਼ੋਭਿਤ ਹੈ। ਇਥੋਂ ਚਾਲੇ ਪਾ ਕੇ ਆਪ ਜੀ ਸੰਗਤਾਂ ਦੇ ਨਾਲ 'ਵੱਲੋਂ' ਪਿੰਡ ਜਾ ਪੁੱਜੇ ਇੱਥੇ ਆਪ ਨੂੰ ਇੱਕ ਮਾਈ ਨੇ ਆਪਣੇ ਕੋਠੇ ਵਿੱਚ ਉਤਾਰਾ ਦਿੱਤਾ ਤੇ ਬੜੇ ਪ੍ਰੇਮ ਨਾਲ ਆਪ ਜੀ ਦੀ ਸੇਵਾ ਕੀਤੀ। ਉਸ ਥਾਂ ਹੁਣ ਗੁਰਦੁਆਰਾ ਕੋਠਾ ਸਾਹਿਬ ਹੈ। ਮਾਈ ਦੀ ਸ਼ਰਧਾ ਭਾਵਨਾ ਵਾਲੀ ਸੇਵਾ ਤੋਂ ਪ੍ਰਸੰਨ ਹੋ ਕੇ ਆਪ ਜੀ ਨੇ 'ਮਾਈਆਂ-ਰੱਬ ਰਜਾਈਆਂ' ਦੀ ਅਸੀਸ ਦਿੱਤੀ।

ਬਕਾਲੇ ਤੋਂ ਕਰਤਾਪੁਰ ਅਤੇ ਆਨੰਦਪੁਰ ਸਾਹਿਬ ਵਸਾਉਣਾ -

ਦਰਿਆ ਬਿਆਸ ਪਾਰ ਕਰਦਿਆਂ ਪਿੰਡਾਂ ਤੇ ਨਗਰਾਂ ਵਿੱਚ ਸੱਚ ਧਰਮ ਦਾ ਉਪਦੇਸ਼ ਕਰਦੇ ਤੇ ਜੀਵਾਂ ਦਾ ਉਧਾਰ ਕਰਦੇ ਗੁਰੂ ਜੀ ਕਰਤਾਰਪੁਰ ਪੁੱਜੇ। ਇਥੋਂ ਦੇ ਸੋਢੀ ਤੇ ਧੀਰਮਲ ਦੇ ਬੰਦੇ ਵੀ ਔਖੇ ਹੋਣ ਲੱਗੇ ਅਤੇ ਗੁਰੂ ਸਾਹਿਬ ਨੂੰ ਔਖ ਦੇਣ ਲੱਗ ਪਏ। ਤਿਆਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਨੂੰ ਵੀ ਔਖਿਆਂ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਆਪ ਨੇ ਤਾਂ ਜਗਤ ਭਲਾਈ ਦਾ ਬਹੁਤ ਵੱਡਾ ਕਾਰਜ ਕਰਨਾ ਸੀ, ਇਸ ਲਈ ਆਪ ਨੇ ਅਜਿਹੇ ਸਭ ਬਖੇੜਿਆਂ ਤੋਂ ਦੂਰ ਹੋ ਜਾਣ ਦਾ ਫੈਸਲਾ ਕੀਤਾ ਤੇ ਉਥੋਂ ਚੱਲ ਕੇ ਕੀਰਤਪੁਰ ਜਾ ਕੇ ਟਿਕਾਣਾ ਕੀਤਾ। ਆਪ ਜੀ ਨੇ ਕਹਿਲੂਰ ਦੇ ਰਾਜੇ ਦੀ ਰਾਣੀ ਚੰਪਾ ਪਾਸੋਂ ਸੰਨ 1665 ਈਸਵੀ ਵਿੱਚ ਕੀਰਤਪੁਰ ਨੇੜੇ ਪੰਜ ਕੁ ਮੀਲ ਉੱਤਰ ਪੱਛਮ ਵੱਲ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦ ਕੇ ਸਤਲੁਜ ਦਰਿਆ ਦੇ ਕੰਢੇ ਪਹਾੜਾਂ ਦੇ ਉਪਰਲੇ ਪਾਸੇ 'ਚੱਕ ਨਾਨਕੀ' ਨਗਰ ਵਸਾਇਆ। ਜਿਸ ਦਾ ਬਾਅਦ ਵਿੱਚ ਨਾਮ 'ਅਨੰਦਪੁਰ ਸਾਹਿਬ ਰੱਖਿਆ ਗਿਆ।

Gurudwara

Sri Amritsar -

After Sri Guru Nanak Dev Ji, Sri Guru Tegh Bahadur Sahib Ji, the ninth Guru, was a prominent figure who undertook extensive preaching tours. Despite opposition from the Dhirmallis, no obstacle hindered Sri Guru Tegh Bahadur Sahib Ji’s mission of Sikh preaching. According to Sikh history writer Professor Kartar Singh, a few months after assuming Guruship, he visited the Guru Asthans near Baba Bakale and traveled to Sri Taran Taran Sahib, Sri Khadoor Sahib, Sri Goindwal Sahib and reached Sri Amritsar Sahib in the month of Magh. There, he bathed in the Amritsar Sarovar and visited the Golden Temple. At that time, Sri Harmandir Sahib was under the control of the Masand priests, who closed its doors out of fear that Guru Ji might demand an account of the pilgrimage or settle there permanently. Guru Ji bowed from outside and rested near Sri Akal Takht Sahib, at a place now known as Gurdwara Thara Sahib. After a walk, he reached the village of Vallon with the Sangat, where a an elderly women welcomed him warmly and served him with great love. That place is now Gurdwara Kotha Sahib. Pleased with her devotional service, he blessed her with “Maiyaan-Rab Rajiyaan.”

Establishment of Kartarpur and Anandpur Sahib from Bakala -

Crossing the river Beas, Guru Ji reached Kartarpur, preaching the true religion and aiding souls in villages and towns. The people of Sodhi and Dhirmal began to create difficulties for Guru Sahib. Being a symbol of renunciation, Sri Guru Tegh Bahadur Sahib Ji wished to avoid conflict, focusing on his mission for the world’s welfare. He thus moved to Kiratpur and settled there. In 1665 AD, he purchased land from Queen Champa, wife of the King of Kahlur, about five miles northwest of Kiratpur, in the village of Makhowal, where he established the city of Chak Nanaki on the mountain banks of the Sutlej River, later renamed Anandpur Sahib.

Gurudwara

श्री अमृतसर -

श्री गुरु नानक साहिब जी के बाद नौवें गुरु, श्री गुरु तेग बहादुर साहिब जी ऐसे व्यक्तित्व थे जिन्होंने व्यापक प्रचार यात्राएं कीं। यद्यपि धीरमल्लियों ने गुरू साहिब की इन प्रचार यात्राओं का विरोध किया, परन्तु श्री गुरू तेग बहादुर साहिब जी के सिख प्रचार के इस मिशन में कोई बाधा नहीं आई। सिख इतिहासकार प्रोफेसर करतार सिंह ने उल्लेख किया है कि गुरु पद ग्रहण करने के बाद वे केवल कुछ महीने बाद ही, बाबा बकाला के पास गुरुघरो की यात्रा की और श्री तरनतारन साहिब, श्री खडूर साहिब, श्री गोइंदवाल साहिब के दर्शन करने के बाद, वे माघ महीने में श्री अमृतसर साहिब पहुंचे। यहाँ उन्होंने अमृतसर सरोवर में स्नान किया और स्वर्ण मंदिर के दर्शन करने गए। उस समय स्वर्ण मंदिर मसंदन पुजारियों के नियंत्रण में था। उन्होंने श्री हरमंदिर साहिब के दरवाजे बंद कर दिए क्योंकि उन्हें डर था कि कहीं गुरु जी दान का हिसाब न मांग लें या फिर यहीं आकर स्थायी रूप से बस न जाएं। गुरु जी बाहर से ही नतमस्तक होकर वापस लौट आए और श्री अकाल तख्त साहिब के निकट परिक्रमा के बाहर उस स्थान पर बैठ गए जहां आज गुरुद्वारा थडा साहिब सुशोभित है। यहाँ से आप संगत सहित 'वल्ले' गाँव पहुँचे, जहाँ एक माता ने आपको अपने घर में ठहराया और बड़े प्रेम से आपकी सेवा की। वह स्थान अब गुरुद्वारा कोठा साहिब है। माता की भक्तिमय सेवा से प्रसन्न होकर प्रभु ने 'माईयां-रब रजइयाँ' का आशीर्वाद दिया।

बकाला से करतारपुर और आनंदपुर साहिब बसाना -

व्यास नदी को पार करके गुरु जी करतारपुर पहुंचे और गांवों और कस्बों में सच्चे धर्म का प्रचार किया तथा प्राणियों का उद्धार किया। यहां के सोढी और धीरमल के लोग भी उपद्रवी हो गए और गुरू साहिब को कष्ट देने लगे। त्याग की प्रतिमूर्ति श्री गुरु तेग बहादुर साहिब जी किसी को कष्ट नहीं देना चाहते थे, क्योंकि उनके सामने विश्व कल्याण का महान कार्य था, इसलिए उन्होंने ऐसे सभी संघर्षों से दूर जाने का निर्णय लिया और वहां से निकलकर कीरतपुर में बस गए। 1665 में उन्होंने कहलूर के राजा की रानी चंपा से कीरतपुर से लगभग पांच मील उत्तर-पश्चिम में मखोवाल गांव में जमीन खरीदी और सतलुज नदी के किनारे पहाड़ों की ऊपरी तरफ 'चक नानकी' शहर की स्थापना की। जिसका नाम बाद में 'आनंदपुर साहिब' रखा गया।