੩੫੦ ਸਾਲਾਂ ਸ਼ਹੀਦੀ ਵਿਰਾਸਤ:
ਹਿੰਦ ਦੀ ਚਾਦਰ
३५० सालों की शहीदी विरासत:
हिन्द दी चादर
350 Years of Martyrdom Legacy:
Hind Di Chadar

ਨੌਵੇਂ ਸਤਿਗੁਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀਆਂ ਗ੍ਰਿਫ਼ਤਾਰੀਆਂ ਦੇ ਸੰਬੰਧ ਵਿੱਚ ਵੱਖ-ਵੱਖ ਇਤਿਹਾਸਕਾਰਾਂ ਦੇ ਹਵਾਲੇ

Gurudwara

ਗੁਰੂ ਜੀ ਦੀ ਪਹਿਲੀ ਗ੍ਰਿਫਤਾਰੀ (8 ਨਵੰਬਰ, 1665) -

ਗੁਰੂ ਕੀਆਂ ਸਾਖੀਆਂ ਦੇ ਕਰਤਾ ਪਿਆਰਾ ਸਿੰਘ ਪਦਮ ਅਨੁਸਾਰ ਸਤਿਗੁਰੂ ਜੀ ਨੇ ਦੀਵਾਨ ਦਰਗਾਹ ਮੱਲ ਨੂੰ ਦੱਸਿਆ ਕਿ ਉਹ ਧਮਤਾਣ ਹੋ ਕੇ ਪਟਨੇ ਜਾਣਗੇ।

ਸ੍ਰੀ ਗੁਰੂ ਤੇਗ਼ ਬਹਾਦਰ ਜੀ ਸੈਫਾਬਾਦ ਤੋਂ ਬਾਅਦ ਸੁਨਾਮ, ਛਾਜਲੀ ਤੇ ਲਹਿਰਾਗਾਗਾ ਸਿੱਖੀ ਪ੍ਰਚਾਰ ਪਰਚਾਰ ਕਰਦੇ ਹੋਏ ਭਾਈ ਦੱਗੇ ਪਾਸ ਧਮਤਾਣ ਪੁੱਜੇ । ਆਪ ਛੇ ਮਹੀਨੇ ਪਹਿਲਾਂ ਵੀ ਇੱਥੇ ਵਿਸਾਖੀ ਦੇ ਜੋੜ ਮੇਲੇ ਸਮੇ ਆਏ ਸਨ। ਸੰਨ 1665 ਈ: ਦੀ ਦੀਵਾਲੀ ਮੌਕੇ ਧਮਤਾਣ ਵਿਖੇ ਕੇਂਦਰੀ ਸਮਾਗਮ ਹੋਇਆ ਜਿਸ ਵਿਚ ਵੰਡੀ ਗਿਣਤੀ ਵਿਚ ਬਾਂਗਰ ਦੇਸ਼ ਨੇੜਲੇ ਪਿੰਡਾਂ ਦੇ ਸਿੱਖ ਧਮਤਾਣ ਪਹੁੰਚੇ ਸਨ। ਸਤਿਗੁਰਾਂ ਨੇ ਕਰਮ-ਕਾਂਡ ਤਿਆਗ ਕੇ ਇੰਜ਼ਤ, ਅਣਖ ਵਾਲੀ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਕੀਤੀ। ਇਸ ਦੀਆਂ ਰਿਪੋਰਟਾਂ ਸਰਕਾਰ ਪਾਸ ਵੀ ਪਹੁੰਚਦੀਆਂ ਰਹੀਆਂ। ਔਰੰਗਜ਼ੇਬ ਸਿੱਖ ਲਹਿਰ ਅਤੇ ਗੁਰੂ ਜੀ ਦੇ ਧਰਮ ਪ੍ਰਚਾਰ ਨੂੰ ਪਸੰਦ ਨਹੀਂ ਸੀ ਕਰਦਾ ਕਿਉਂਕਿ ਗੁਰੂ ਜੀ ਅਣਖ ਇੱਜ਼ਤ ਤੇ ਅਜ਼ਾਦੀ ਵਾਲਾ ਜੀਵਨ ਜਿਊਣ ਦੀ ਪ੍ਰੇਰਨਾ ਦੇ ਰਹੇ ਸਨ। ਔਰੰਗਜ਼ੇਬ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕਰ ਕੇ ਆਲਮ ਖਾਨ ਰੁਹੇਲੇ ਨੂੰ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਲਈ ਭੇਜਿਆ। ਭੱਟ ਵਹੀ ਜਾਦੋਬੰਸੀਆ, ਖਾਤਾ ਬੜ੍ਹਤੀਆਂ, ਅਨੁਸਾਰ ਆਲਮ ਖਾਂ ਰੁਹੇਲਾ ਫੌਜ ਸਮੇਤ ਧਮਤਾਣ ਪਹੁੰਚਿਆ ਅਤੇ 8 ਨਵੰਬਰ, 1665 ਨੂੰ ਗੁਰੂ ਜੀ ਨੂੰ ਓਹਨਾ ਦੇ ਮੁਖੀ ਸੇਵਕਾਂ ਭਾਈ ਮਤੀ ਦਾਸ, ਸਤੀ ਦਾਸ, ਗਵਾਲ ਦਾਸ, ਗੁਰਦਾਸ ਸੰਗਤ ਤੇ ਦਿਆਲ ਦਾਸ ਸਮੇਤ ਗ੍ਰਿਫਤਾਰ ਕਰ ਕੇ ਲੈ ਗਿਆ ਸੀ ।

ਰਾਣੀ ਪੁਸ਼ਪਾ ਤੇ ਸਤਿਗੁਰਾਂ ਦੀ ਰਿਹਾਈ -

ਅੰਬੇਰ ਦੇ ਰਾਜੇ ਜੈ ਸਿੰਘ ਦੇ ਮੁਗਲ ਹਕੂਮਤ ਨਾਲ ਗੂੜ੍ਹੇ ਸਬੰਧ ਸਨ ਉਸ ਨੇ ਦੱਖਣ ਦੇ ਕਈ ਇਲਾਕੇ ਜਿੱਤ ਕੇ ਮੁਗ਼ਲਾਂ ਨੂੰ ਦਿੱਤੇ ਸਨ । ਰਾਜਾ ਜੈ ਸਿੰਘ ਦੇ ਪੁੱਤਰ ਰਾਜਾ ਰਾਮ ਸਿੰਘ ਦਾ ਵੀ ਸ਼ਾਹੀ ਦਰਬਾਰ ਵਿਚ ਉੱਚਾ ਰੁਤਬਾ ਸੀ।

ਰਾਜਾ ਜੈ ਸਿੰਘ ਦੇ ਘਰ ਵਾਲੀ ਰਾਣੀ ਪੁਸ਼ਪਾ ਆਪਣੇ ਪਤੀ ਵਾਂਗ ਗੁਰੂ-ਘਰ ਦੀ ਵੱਡੀ ਸ਼ਰਧਾਲੂ ਸੀ। ਉਹ ਤੇ ਉਸ ਦਾ ਪੁੱਤਰ ਰਾਮ ਸਿੰਘ ਦਿੱਲੀ ਵਿਚ ਭਾਈ ਕਲਿਆਣੇ ਦੀ ਧਰਮਸ਼ਾਲਾ ਵਿਚ ਵੀ ਜਾਂਦੇ ਰਹਿੰਦੇ ਸਨ। ਇੰਝ ਉਹ ਸਿੱਖਾਂ ਦੇ ਕਾਫ਼ੀ ਨੇੜੇ ਸਨ । ਭਾਈ ਚਉਪਤਿ ਰਾਇ ਤੇ ਦੀਵਾਨ ਦਰਗਾਹ ਮਲ ਰਾਣੀ ਨੂੰ ਗੁਰੂ ਜੀ ਦੀ ਗ੍ਰਿਫਤਾਰੀ ਸੰਬੰਧੀ ਮਿਲੇ। ਰਾਣੀ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਕੀ ਉਹ ਸਤਿਗੁਰਾਂ ਨੂੰ ਔਰੰਗਜੇਬ ਦੀ ਕੈਦ ਚੋਂ ਛੁਡਾ ਲੈਣਗੇ। ਰਾਣੀ ਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨੂੰ ਔਰੰਗਜ਼ੇਬ ਕੋਲ ਭੇਜਿਆ। ਉਸ ਨੇ ਬਾਦਸ਼ਾਹ ਨੂੰ ਸਮਝਾਇਆ ਕਿ ਇਸ ਨਾਲ ਸ਼ਾਹੀ ਬਾਦਸ਼ਾਹ ਦੀ ਸ਼ਾਨ ਵਿਚ ਕੋਈ ਫਰਕ ਨਹੀਂ ਪਏਗਾ ਸਗੋਂ ਬਦਨਾਮੀ ਵਧੇਰੇ ਹੋਵੇਗੀ। ਰਾਜਾ ਰਾਮ ਸਿੰਘ ਦਾ ਪਿਤਾ ਰਾਜਾ ਮਿਰਜ਼ਾ ਰਾਜਾ ਜੈ ਸਿੰਘ ਖੁਦ ਉਸ ਸਮੇ ਮੁਗਲ ਰਾਜ ਦੇ ਵਾਧੇ ਤੇ ਫੈਲਾਅ ਲਈ ਦੱਖਣ ਵੱਲ ਮੁਹਿੰਮ ਤੇ ਗਿਆ ਹੋਇਆ ਸੀ। ਔਰੰਗਜ਼ੇਬ ਇਸ ਪਰਿਵਾਰ ਦੀਆਂ ਸੇਵਾਵਾ ਕਰਕੇ ਇਨ੍ਹਾਂ ਦੀ ਕਦਰ ਕਰਦਾ ਸੀ। ਉਸ ਨੇ ਸੋਚ ਸਮਝ ਕੇ ਇਕ ਮਹੀਨੇ ਦੀ ਕੈਦ ਪਿਛੋਂ ਗੁਰੂ ਜੀ ਨੂੰ ਰਾਜਾ ਰਾਮ ਸਿੰਘ ਦੇ ਸਪੁਰਦ ਕਰ ਦਿੱਤਾ। ਇਹ ਸਪੁਰਦਗੀ 13 ਦਸੰਬਰ ਨੂੰ ਹੋਈ। ਰਾਜਾ ਰਾਮ ਸਿੰਘ ਨੇ ਗੁਰੂ ਜੀ ਨੂੰ ਤਿੰਨ ਦਿਨਾਂ ਬਾਅਦ 16 ਦਸੰਬਰ 1665 ਨੂੰ ਪੂਰਬੀ ਭਾਰਤ ਤੇ ਪਟਨੇ ਦੇ ਪ੍ਰਚਾਰ ਦੌਰੇ ਲਈ ਸਤਿਕਾਰ ਨਾਲ ਵਿਦਾ ਕਰ ਦਿੱਤਾ। ਜਦੋਂ ਔਰੰਗਜ਼ੇਸ਼ ਨੂੰ ਪਤਾ ਲੱਗਾ ਤਾਂ ਉਹ ਮਨ ਵਿਚ ਦੁਖੀ ਹੋਇਆ ਪਰ ਕੁਝ ਨਾ ਕਰ ਸਕਿਆ।

Gurudwara

ਆਗਰੇ ਵਿਚ ਦੂਜੀ ਗ੍ਰਿਫਤਾਰੀ -

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨੇ ਤੋਂ ਛੋਟੇ ਰਸਤੇ ਰਾਹੀਂ ਪੰਜਾਬ ਵੱਲ ਆਏ। ਉਹ ਥਾਂ-ਥਾਂ ਲੋਕਾਂ ਨੂੰ ਇਹੀ ਉਪਦੇਸ਼ ਦੇ ਰਹੇ ਸਨ ਕਿ ਅਸਲੀ ਗਿਆਨਵਾਨ ਮਨੁੱਖ ਉਹੀ ਹੈ ਜੋ ਪੂਰੀ ਤਰ੍ਹਾਂ ਭੈ-ਮੁਕਤ ਹੋ ਚੁੱਕਾ ਹੈ; ਜੇ ਨਾ ਤਾਂ ਆਪ ਡਰਦਾ ਹੈ ਅਤੇ ਨਾ ਹੀ ਸਰੀਰਕ, ਆਰਥਕ ਜਾਂ ਰਾਜਨੀਤਿਕ ਬਲ ਨਾਲ ਕਿਸੇ ਹੋਰ ਨੂੰ ਡਰਾਉਂਦਾ ਹੈ—ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥

ਗੁਰੂ ਸਾਹਿਬ ਦੇ ਸਿੱਖਾਂ ਦੀ ਗਿਣਤੀ ਹਜਾਰਾਂ ਵਿਚ ਨਹੀਂ ਸਗੋਂ ਲੱਖਾਂ ਵਿਚ ਸੀ। ਸੈਂਕੜੇ ਸਿੱਖ ਗੁਰੂ ਸਾਹਿਬ ਨਾਲ ਇਕ ਨਗਰ ਤੋਂ ਦੂਜੇ ਨਗਰ ਤੱਕ ਜਾਂਦੇ ਸਨ| ਸਿੱਖ ਸਰਕਾਰ ਦੇ ਅੱਤਿਆਚਾਰਾਂ ਤੋਂ ਬਿਲਕੁਲ ਨਹੀਂ ਘਬਰਾਉਂਦੇ ਸਨ। ਇਸੇ ਲਈ ਸਰਕਾਰ ਗੁਰੂ-ਘਰ ਵਿਚ ਫੁੱਟ ਪਾਉਣ ਵਿਰੋਧੀਆਂ ਨੂੰ ਸਹਾਇਤਾ ਦੇਣ ਅਤੇ ਕਈ ਵਾਰ ਪ੍ਰਗਟ ਰੂਪ ਵਿਚ ਸਿੱਖ-ਲਹਿਰ ਨੂੰ ਦਬਾਉਣ ਦੇ ਯਤਨ ਕਰਦੀ ਰਹਿੰਦੀ ਸੀ। ਔਰੰਗਜ਼ੇਬ ਦੇ ਤਾਜ਼ਾ ਹੁਕਮਾਂ ਦਾ ਗੁਰੂ ਸਾਹਿਬ ਨੇ ਡਟ ਕੇ ਵਿਰੋਧ ਕੀਤਾ। ਧਾਰਮਿਕ ਸੁਤੰਤਰਤਾ 'ਤੇ ਜ਼ੋਰ ਦਿੱਤਾ। ਇਸੇ ਕਰਕੇ ਉਹ ਦੂਜੀ ਵਾਰ ਗ੍ਰਿਫ਼ਤਾਰ ਕੀਤੇ ਗਏ।

ਦਿੱਲੀ ਤੋਂ ਹਕੂਮਤ ਨੇ ਆਪਣਾ ਫੈਸਲਾ ਆਗਰੇ ਭੇਜ ਦਿੱਤਾ ਕਿ ਗੁਰੂ ਤੇਗ਼ ਬਹਾਦਰ ਨੂੰ ਆਗਰਾ ਪੁੱਜਦੇ ਸਾਰ ਹੀ , ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਜਾਵੇ। ਗੁਰੂ ਜੀ ਅਪ੍ਰੈਲ 1670 ਈਸਵੀ ਵਿਚ ਆਗਰਾ ਪੁੱਜੇ । ਉਥੇ ਉਨ੍ਹਾਂ ਨੂੰ ਬਾਕੀ ਗੁਰਸਿੱਖਾਂ ਸਮੇਤ ਗ੍ਰਿਫਤਾਰ ਕਰਕੇ ਸਖਤ ਪਹਿਰੇ ਹੇਠ ਦਿੱਲੀ ਲਿਆਂਦਾ ਗਿਆ । ਨਾਲ ਹੀ ਭਾਈ ਸਤੀ ਦਾਸ, ਭਾਈ ਜੇਠਾ ਜੀ ਤੇ ਦੁਰਗਾ ਜੀ ਵੀ ਸਨ। ਇਹ ਉਨ੍ਹਾਂ ਦੀ ਦੂਜੀ ਗ੍ਰਿਫ਼ਤਾਰੀ ਸੀ।

ਸਤਿਗੁਰੂ ਜੀ 2 ਮਹੀਨੇ 13 ਦਿਨ ਸ਼ਾਹੀ ਫੌਜ ਦੀ ਨਿਗਰਾਨੀ ਹੇਠ ਨਜ਼ਰਬੰਦ ਰਹੇ ਸੈਫ ਖਾਨ, ਜੋ ਔਰੰਗਜ਼ੇਬ ਦਾ ਰਿਸਤੇਦਾਰ ਸੀ ਤੇ ਗੁਰੂ ਸਾਹਿਬ ਦਾ ਸ਼ਰਧਾਲੂ ਸੀ। ਸਤਿਗੁਰੂ ਜੀ ਨੂੰ ਦਿੱਲੀ ਵੱਲ ਆਉਂਦੇ ਸਮੇਂ ਰਸਤੇ ਵਿਚ ਮਿਲ ਚੁੱਕਾ ਸੀ। ਭੱਟ ਵਹੀ ਟਲੈਢਾ ਪਰਗਣਾ ਜੀਂਦ ਅਨੁਸਾਰ ਸਤਿਗੁਰੂ ਜੀ 20 ਜੂਨ. 1670 ਨੂੰ ਸੈਫ ਖਾਨ ਸਮੇਤ ਦਿੱਲੀ ਵਿਚ ਸਨ| ਸੈਫ ਖਾਨ ਨੇ ਆਪਣਾ ਅਸਰ ਰਸੂਖ ਵਰਤ ਕੇ ਗੁਰੂ ਜੀ ਨੂੰ ਸ਼ਾਹੀ ਕੈਦ ਵਿਚੋਂ ਰਿਹਾਅ ਕਰਵਾ ਦਿੱਤਾ। ਸਤਿਗੁਰੂ ਜੀ ਸੰਗਤਾਂ ਸਮੇਤ ਦਿੱਲੀ ਵਿਚ ਭਾਈ ਕਲਿਆਣੇ ਦੀ ਧਰਮਸ਼ਾਲਾ ਪੁੱਜੇ। ਰਾਮ ਸਿੰਘ ਦੀ ਮਾਤਾ ਪੁਸ਼ਪਾ ਰਾਣੀ ਵੀ ਸਤਿਗੁਰਾਂ ਨੂੰ ਆ ਕੇ ਮਿਲੀ ਤੇ ਆਸਾਮ ਦੀ ਲੜਾਈ ਬਾਰੇ ਵੇਰਵਾ ਪ੍ਰਾਪਤ ਕੀਤਾ। ਅਹੋਮੀਆਂ ਨਾਲ ਹੋਏ ਸਮਝੌਤੇ ਬਾਰੇ ਸੁਣ ਕੇ ਉਸ ਦੀ ਚਿੰਤਾ ਦੂਰ ਹੋ ਗਈ।

ਕਸ਼ਮੀਰੀ ਪੰਡਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ 25 ਜੂਨ 1675 ਨੂੰ ਆਏ ਸਨ ਅਤੇ ਧਰਮ ਦੀ ਰੱਖਿਆ ਲਈ ਗੁਰੂ ਪਾਤਸ਼ਾਹ ਦੇ ਦਿੱਤੇ ਬਚਨ ਮਗਰੋਂ ਵਾਪਸ ਚਲੇ ਗਏ ਸਨ। ਇਸ ਸੰਬੰਧ ਵਿੱਚ ਡਾਕਟਰ ਗੰਡਾ ਸਿੰਘ ਆਪਣੀ ਰਾਏ ਇਸ ਪ੍ਰਕਾਰ ਪ੍ਰਗਟ ਕਰਦੇ ਹਨ: ਇਸ (ਗੁਰੂ ਸਾਹਿਬ ਦੇ ਕਸ਼ਮੀਰੀ ਪੰਡਤਾਂ ਦੀ) ਮੁਲਾਕਾਤ ਅਤੇ (ਪੰਡਤਾਂ ਦੀ) ਫਰਿਆਦ ਦੀਆਂ ਖਬਰਾਂ ਨਵੀਸਾ ਨੇ ਔਰੰਗਜੇਬ ਤੱਕ ਪਹੁੰਚਾ ਦਿੱਤੀਆਂ ਜੋ ਕਿ ਬਾਦਸ਼ਾਹ ਦੇ ਕੱਟੜ ਧਾਰਮਿਕ ਨੀਤੀ ਦਾ ਅਨੁਯਾਈ ਸੀ। ਉਸਨੇ ਗੁਰੂ ਸਾਹਿਬ ਦੀ ਕਸ਼ਮੀਰੀਆਂ ਵੱਲ ਹਮਦਰਦੀ ਨੂੰ ਆਪਣੀ ਧਾਰਮਿਕ ਨੀਤੀ ਦੀ ਪੂਰਤੀ ਦੇ ਰਾਹ ਵਿੱਚ ਰੁਕਾਵਟ ਸਮਝਿਆ। ਬਾਦਸ਼ਾਹ ਨੇ ਹਸਨ ਅਬਦਾਲ ਤੋਂ ਹੁਕਮ ਭੇਜਿਆ ਕਿ "ਤੇਗ ਬਹਾਦੁਰ ਰਾ ਗ੍ਰਿਫ਼ਤਾਰ ਮੁਕਯਦ ਉ ਮਹਿਬੂਸ ਦਰਦ। ਚੂਨਾਚਿ ਹਸਬਉਲ ਹੁਕਮ ਬਅਮਲ ਆਮਦ" (ਸੀਅਰਉਲ-ਮੁਤਾਖਰੀਨ, ਗੁਲਾਮ ਹੁਸੈਨ)। (ਭਾਵ ਹੁਕਮ ਹੋਇਆ ਕਿ ਗੁਰੂ ਤੇਗ਼ ਬਹਾਦਰ ਨੂੰ ਕੈਦ ਕੀਤਾ ਜਾਏ। ਹੁਕਮ ਅਨੁਸਾਰ ਇਸੇ ਤਰ੍ਹਾਂ ਹੀ ਕੀਤਾ ਗਿਆ)।

Gurudwara

ਤੀਜੀ ਗ੍ਰਿਫਤਾਰੀ -

ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਔਰੰਗਜ਼ੇਬ ਨੇ ਲਾਹੌਰ ਦੇ ਗਵਰਨਰ ਨੂੰ ਭੇਜਿਆ ਤੇ ਉਸ ਨੇ ਉਹ ਹੁਕਮ ਸਰਹਿੰਦ ਦੇ ਫੌਜਦਾਰ ਦਿਲਾਵਰ ਖ਼ਾਨ ਤੱਕ ਪਹੁੰਚਾਇਆ ਪਰ ਆਮ ਲੋਕਾਂ ਤੋਂ ਇਹ ਖੁਫੀਆ ਰੱਖਿਆ ਗਿਆ ਤਾਂ ਕਿ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਰਾਹ ਵਿੱਚ ਸਿੱਖਾਂ ਵੱਲੋਂ ਕੋਈ ਰੁਕਾਵਟ ਨਾ ਪਾਈ ਜਾ ਸਕੇ।

ਪੰਡਿਤਾਂ ਨੂੰ ਵਿਦਾ ਕਰਨ ਤੋਂ ਇੱਕ ਮਹੀਨਾ 13 ਦਿਨ ਮਗਰੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 8 ਜੁਲਾਈ 1675 ਨੂੰ ਸਾਹਿਬਜਾਦਾ ਗੋਬਿੰਦ ਰਾਏ ਜੀ ਨੂੰ ਗੁਰਿਆਈ ਦੀ ਜਿੰਮੇਵਾਰੀ ਬਖਸ਼ੀ। ਉਸ ਤੋਂ ਤੀਜੇ ਦਿਨ 10 ਜੁਲਾਈ 1675 ਨੂੰ ਦਿੱਲੀ ਵੱਲ ਰਵਾਨਾ ਹੋ ਗਏ। ਨਿਸ਼ਚੇ ਹੀ ਉਨਾਂ ਦੇ ਮਨ ਵਿੱਚ ਇਹ ਗੱਲ ਹੋਵੇਗੀ ਕਿ ਗ੍ਰਿਫਤਾਰੀ ਤੋਂ ਪਹਿਲਾਂ ਵੱਧ ਤੋਂ ਵੱਧ ਲੋਕਾਂ ਨੂੰ ਸੱਚ ਤੇ ਪਹਿਰਾ ਦੇਣ ਅਤੇ ਧਾਰਮਿਕ ਸੁਤੰਤਰਤਾ ਦੀ ਖ਼ਾਤਰ ਹਰ ਖ਼ਤਰਾ ਮੁੱਲ ਲੈਣ ਲਈ ਤਿਆਰ ਰਹਿਣ ਦੀ ਪ੍ਰੇਰਣਾ ਦਿੱਤੀ ਜਾਵੇ। ਚੱਲਣ ਸਮੇਂ ਆਪ ਨੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਸਨ। ਬਾਕੀ ਸੰਗਤਾ ਨੂੰ ਆਪ ਜੀ ਨੇ ਨਾਲ ਚੱਲਣ ਤੋਂ ਰੋਕ ਦਿੱਤਾ। ਦਿੱਲੀ ਵਿਖੇ ਭਾਈ ਊਦਾ ਜੀ ਅਤੇ ਭਾਈ ਗੁਰਦਿੱਤਾ ਜੀ ਜਰੂਰੀ ਸੇਵਾਵਾਂ ਨਿਭਾਉਣ ਲਈ ਦਿਲਵਾਲੀ ਮੁਹੱਲੇ ਵਿੱਚ ਪਹਿਲਾਂ ਹੀ ਮੌਜੂਦ ਸਨ। ਸਤਿਗੁਰੂ ਜੀ ਅਤੇ ਤਿੰਨੇ ਸਿੱਖ ਚੱਕ ਨਾਨਕੀ (ਅਨੰਦਪੁਰ) ਤੋਂ ਚੱਲ ਕੇ ਕੀਰਤਪੁਰ ਸਾਹਿਬ ਪੁੱਜੇ, ਸਿੱਖ ਸੰਗਤਾਂ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੇ । ਆਪ ਨੇ ਸੰਗਤਾਂ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਉਪਦੇਸ ਦਿਤਾ। 11 ਜੁਲਾਈ, 1675 ਨੂੰ ਆਪ ਜੀ ਸਰਸਾ ਨਦੀ ਪਾਰ ਕਰਕੇ ਜਿਉ ਹੀ ਪਿੰਡ ਮਲਕਪੁਰ ਰੰਘੜਾ (ਪਰਗਣਾ ਘਨੌਲਾ) ਵਿਖੇ ਪੁੱਜੇ, ਰੋਪੜ ਦੇ ਥਾਣੇਦਾਰ (ਕੋਤਵਾਲ) ਮਿਰਜਾ ਨੂਰ ਮੁਹੰਮਦ ਖਾਨ ਨੇ ਆਪ ਜੀ ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਸਰਹਿੰਦ ਦੇ ਸੂਬੇਦਾਰ ਪਾਸ ਭੇਜ ਦਿੱਤਾ।

ਸਤਿਗੁਰਾਂ ਦੀ ਮਲਕਪੁਰ ਰੰਘੜਾ ਤੋਂ ਗ੍ਰਿਫ਼ਤਾਰੀ ਬਾਰੇ ਭੱਟ ਵਹੀਆਂ ਵਿਚ ਇਸ ਤਰ੍ਹਾਂ ਲਿਖਿਆ ਗਿਆ ਹੈ :

"ਗੁਰੂ ਤੇਗ ਬਹਾਦਰ ਮਹਲ ਨਾਮਾਂ ਕੇ ਨੂਰ ਮੁਹੰਮਦ ਖਾਨ ਮਿਰਜ਼ਾ, ਚਉਕੀ ਰੇਪਰ ਵਾਲੇ ਨੇ ਸਾਲ ਸਤਰਾਂ ਸੈ ਬਤੀਸ, ਸਾਵਨ ਪ੍ਰਵਿਸਟੇ ਬਾਰਾਂ ਕੇ ਦਿਹੁੰ, ਗਾਮ ਮਲਕਪੁਰ ਰੰਘੜਾ, ਪਰਗਣਾ ਘਨੌਲਾ ਸੇ ਪਕੜ ਕੇ ਸਰਹੰਦ ਮੇਂ ਪਹੁੰਚਾਇਆ। ਗੈਲੋਂ ਦੀਵਾਨ ਮਤੀ ਦਾਸ, ਸਤੀ ਦਾਸ ਬੇਟਾ ਹੀਰਾ ਮੇਲ ਛਿਬਰ ਬਲਉਤ ਕਾ ਪਕੜਾ ਆਇਆ। ਚਾਰ ਮਾਸ ਬਸੀ ਪਠਾਨਾ ਬੰਦੀਖਾਨ ਬੰਦ ਰਹੇ। ਦੁਸ਼ਟਾਂ ਗੁਰੂ ਜੀ ਕੇ ਘਣਾ ਕਸਟ ਦੀਆ ਗੁਰੂ ਜੀ ਨੇ ਭਾਣੇ ਕੇ ਮਾਨਾਂ (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਜਲ੍ਹਾਨੇ ਬਲਉਤੋਂ ਕਾ) ।"

ਜਿਨ੍ਹਾਂ ਲੇਖਕਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫ਼ਤਾਰੀ ਮਲਕਪੁਰ ਰੰਘੜਾ ਤੋਂ ਹੋਈ ਮੰਨੀ ਹੈ, ਉਨ੍ਹਾਂ ਵਿਚ ਪ੍ਰਸਿੱਧ ਹਨ : ਡਾ: ਗੰਡਾ ਸਿੰਘ, ਪ੍ਰੋ. ਹਰਬੰਸ ਸਿੰਘ (Encyclopaedia of Sikhism ਦੇ ਮੁੱਖ ਸੰਪਾਦਕ), ਪ੍ਰੋ. ਪਿਆਰਾ ਸਿੰਘ ਪਦਮ, ਸਰਦਾਰ ਮਹਿੰਦਰ ਸਿੰਘ ਜੋਸ, ਡਾ: ਸੰਗਤ ਸਿੰਘ, ਡਾ: ਤਾਰਨ ਸਿੰਘ ਆਦਿ।

ਮਲਕਪੁਰ ਰੰਘੜਾਂ ਤੋਂ ਗ੍ਰਿਫ਼ਤਾਰੀ ਨੂੰ ਮੁਹੰਮਦ ਇਹਸਾਨ ਇਜਾਦ ਨੇ ਵੀ ਪ੍ਰਮਾਣਿਤ ਕੀਤਾ ਸੀ, ਜਿਸਦਾ ਹਵਾਲਾ ਵਿਲੀਅਮ ਈਰਵਨ ਨੇ ਆਪਣੀ ਪੁਸਤਕ Later Mughals ਦੇ ਪੰਨਾ 79 ਦੇ ਫੁੱਟ ਨੋਟ ਵਿਚ ਦਰਜ ਹੈ।

ਬੱਸੀ ਪਠਾਣਾਂ ਦੇ ਕੈਦਖ਼ਾਨੇ ਵਿਚ -

ਸਤਿਗੁਰੂ ਜੀ ਅਤੇ ਤਿੰਨਾਂ ਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੇ ਪੁਲਿਸ ਦਸਤੇ ਦੀ ਦੇਖ-ਰੇਖ ਵਿਚ ਸਰਹਿੰਦ ਦੇ ਸੂਬੇਦਾਰ ਪਾਸ ਪਹੁੰਚਾ ਦਿੱਤਾ। ਉਥੇ ਕੁਝ ਦਿਨ ਕੈਦ ਰੱਖਣ ਮਗਰੋਂ ਬਸੀ ਪਠਾਣਾਂ ਦੇ ਮੁੱਖ ਕੈਦਖਾਨੇ (ਜੇਲ) ਵਿਚ ਕੈਦ ਕਰ ਦਿੱਤਾ ਗਿਆ ਸੀ । ਬਾਦਸ਼ਾਹ ਨੂੰ ਗੁਰੂ ਜੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਹਸਨ ਅਬਦਾਲ ਭੇਜ ਦਿੱਤੀ ਗਈ ਅਤੇ ਅਗਲੀ ਕਾਰਵਾਈ ਲਈ ਹੁਕਮ ਦੀ ਮੰਗ ਕੀਤੀ ਗਈ। ਕਰੀਬ ਤਿੰਨ ਮਹੀਨੇ ਗੁਰੂ ਜੀ ਤੇ ਸਿੱਖ ਬੱਸੀ ਪਠਾਣਾਂ ਦੇ ਕੈਦਖਾਨੇ ਵਿਚ ਰਹੇ ਸਨ।

ਭੱਟ ਵਹੀ ਪੂਰਬੀ ਦੱਖਣੀ ਅਤੇ ਗੁਰੂ ਕੀਆਂ ਸਾਖੀਆਂ ਮੁਤਾਬਿਕ ਦਿਲਾਵਰ ਖ਼ਾਨ ਨੂੰ ਬਾਦਸ਼ਾਹ ਔਰੰਗਜੇਬ ਦਾ ਹੁਕਮ ਮਿਲ ਜਾਣ ਮਗਰੋਂ ਗੁਰੂ ਜੀ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਲੋਹੇ ਦੇ ਪਿੰਜਰਿਆਂ ਵਿਚ ਬੰਦ ਕਰਕੇ ਤਕੜੇ ਪਹਿਰੇ ਹੇਠ ਦਿੱਲੀ ਵੱਲ ਭੇਜਿਆ ਗਿਆ, ਜਿੱਥੇ ਉਹ 3 ਨਵੰਬਰ 1675 ਨੂੰ ਚਾਂਦਨੀ ਚੌਂਕ ਵਾਲੀ ਕੋਤਵਾਲੀ ਵਿਚ ਪਹੁੰਚਾਏ ਗਏ। ਉਥੇ ਉਨ੍ਹਾਂ ਨੂੰ ਕੈਦ ਕਰ ਦਿੱਤਾ ਗਿਆ।

ਔਰੰਗਜ਼ੇਬ ਤਾਂ ਦਿੱਲੀ ਵਿਚ ਹੈ ਨਹੀਂ ਸੀ. ਇਸ ਲਈ ਰਾਜ-ਕਾਜ ਦਾ ਸਾਰਾ ਪ੍ਰਬੰਧ ਦਿੱਲੀ ਦੇ ਸੂਬੇਦਾਰ ਸਾਫ਼ੀ ਖਾਨ ਦੇ ਅਧੀਨ ਸੀ । ਉਸ ਨੂੰ ਇਸ ਪਦਵੀ ਤੇ ਅਪ੍ਰੈਲ 1674 ਵਿਚ ਲਗਾਇਆ ਗਿਆ ਸੀ । ਇਸ ਨੇ ਦਿੱਲੀ ਦੇ ਲਾਲ ਕਿਲ੍ਹੇ ਦਾ ਕਿਲ੍ਹੇਦਾਰ ਮੁਤਲਾਫਤ ਖ਼ਾਨ ਨੂੰ ਨਿਯੁਕਤ ਕੀਤਾ ਸੀ । ਸਰ ਜਾਦੂਨਾਥ ਸਰਕਾਰ ਅਨੁਸਾਰ ਉਸ ਸਮੇਂ ਦਿੱਲੀ ਦਾ ਸਾਹੀ ਕਾਜ਼ੀ ਅਬਦੁਲ ਵਹਾਬ ਵੱਹਰਾ ਸੀ ਅਤੇ ਹਕੂਮਤ ਦਾ ਸਾਰਾ ਨਿਆ ਵਿਭਾਗ ਇਸ ਦੇ ਅਧੀਨ ਸੀ। ਇਹ ਬੜਾ ਬੇਰਹਿਮ ਅਤੇ ਰਿਸ਼ਵਤਖੋਰ ਸੀ।

Historical Accounts in context of arrests of Guru Sahib

Gurudwara

The First Arrest (November 8, 1665) -

According to the Sākhīs, Guru Tegh Bahadur Sahib Ji had informed Diwan Dargha Mal of his intention to eventually proceed to Patna, adopting the lifestyle of an itinerant preacher. After delivering sermons in Saifabad, he visited Sunam, Chhajali, Lehargaga, the Guru reached Dhamtan, where he had already stayed six months earlier during the Vaisakhi festival. By Diwali of 1665, a large central gathering of Sikhs from Bangar and adjoining regions had assembled at Dhamtan. In his discourses, the Guru urged people to abandon empty rituals and instead live lives of honor, dignity, and spiritual authenticity. Reports of this reformist teaching soon reached the Mughal administration. Aurangzeb, who regarded the Sikh movement as a challenge to his absolutist religious policy, issued orders for the Guru’s arrest.


Alam Khan Ruhela was dispatched with forces and on 8 November 1665, Guru Tegh Bahadur Ji was arrested at Dhamtan along with several close companions including Bhai Mati Das, Bhai Sati Das, Bhai Gawal Das, Bhai Gurdas Sangat and Bhai Dayal Das. (According to Bhatt Vahi Jatthobandiya, Khata Bartiya)

Queen Pushpa and Guru’s Release -

At this time, the Mughal state maintained cordial ties with the rulers of Amber, particularly Raja Jai Singh. He had fought with various Southern states for the Mughals. He, along with his wife, were deeply devoted to the Sikh tradition. Rani Pushpa and her son, Raja Ram Singh, often visited Bhai Kalyan’s Dharamshala in Delhi and were well-acquainted with the Sikh community. Chaupat Rai and Diwan Dargha Mal met the Queen regarding the arrest of the Guru Sahib. She assured the disciples that she’ll intervene and get the Guru released. She sent her son, Raja Ram Singh, to Aurangzeb. He reasoned with Aurangzeb that detaining the Guru would not enhance imperial glory but would instead tarnish the emperor’s reputation.


Aurangzeb, mindful of Raja Jai Singh’s contributions to Mughal campaigns in the Deccan, could not relent much. After a month-long imprisonment, Sri Guru Tegh Bahadur Ji was put under the custody of Raja Ram Singh Singh on 13 December 1665. Three days later, on 16 December, Guru Ji was respectfully escorted on a preaching mission towards Patna. Though Aurangzeb regretted this outcome, he was unable to reverse the decision.

Gurudwara

The Second Arrest (Agra, 1670) -

Following his sojourn in Patna and Bengal, Sri Guru Tegh Bahadur Sahib Ji returned to Punjab, continuing his extensive preaching tours. His message that true enlightenment lies in fearlessness, in neither instilling fear nor succumbing to it, resonated widely. By this time, the Sikh following had grown from thousands to lakhs, with large numbers accompanying the Guru from city to city.

Aurangzeb, increasingly intolerant of resistance to his rigid religious policies, ordered that Guru Ji be arrested once again. In April 1670, upon reaching Agra, Guru Tegh Bahadur Sahib Ji and his companions including Bhai Sati Das, Bhai Jetha Ji and Bhai Durga Ji, were taken into custody under heavy guard and brought to Delhi.

The Guru was detained for two months and thirteen days under the supervision of Saif Khan, a relative of Aurangzeb who, paradoxically, was sympathetic to the Guru. Saif Khan’s intervention eventually secured Guru Sahib’s release. By 20 June 1670, Guru Tegh Bahadur Ji was once again free and resided at Bhai Kalyan’s Dharamshala in Delhi, where he met Rani Pushpa and recounted details of the earlier Assam campaign.

Dr. Ganda Singh notes that news of this meeting and the Pandits’ appeal was reported to Aurangzeb by his court informers. As a strict adherent of his religious policy, Aurangzeb perceived Guru Tegh Bahadur’s sympathy for the Kashmiri Hindus as a direct challenge to his imperial agenda. Consequently, the emperor issued an order through Hasan Abdal that Guru Tegh Bahadur should be arrested and imprisoned. This directive, as recorded in Siyar-ul-Mutakhreen by Ghulam Hussain, was promptly executed.

Gurudwara

Third Arrest -

Aurangzeb issued the order for Guru Tegh Bahadur Ji’s arrest to the Governor of Lahore, who in turn conveyed it to Dilawar Khan, the Faujdar of Sirhind. However, the directive was kept secret from the general public so that the Sikhs would not obstruct the Guru’s arrest.

One month and thirteen days after bidding farewell to the Kashmiri Pandits, Guru Tegh Bahadur Ji vested the responsibility of Guruship upon Sahibzada Gobind Rai on 8 July 1675. Three days later, on 10 July 1675, he departed for Delhi. It is evident that Guru Ji was determined that, before his impending arrest, he should inspire as many people as possible to stand for truth and be prepared to make any sacrifice for the cause of religious freedom. Accompanying him were Bhai Mati Das Ji, Bhai Sati Das Ji and Bhai Dayala Ji, while the rest of the Sangat was asked to remain behind.

In Delhi, Bhai Uda Ji and Bhai Gurditta Ji were already present in the Dilwali Mohalla to carry out necessary services. From Chak Nanaki (Anandpur), Satguru Ji and the three Sikhs proceeded to Kiratpur Sahib, where they met the Sikh congregation and his relatives. He instructed the Sangat to remain in high spirits.

On 11 July 1675, after crossing the Sarsa River and reaching the village of Malakpur Ranghra (Pargana Ghanola), the Thanedar (Kotwal) of Ropar, Mirza Nur Mohammad Khan, arrested Guru Ji along with Bhai Mati Das, Bhai Sati Das and Bhai Dayala Ji and sent them to the Subedar of Sirhind.

The Bhatt Vahiyan records this arrest from Malakpur Ranghra.

Renowned scholars who have accepted that Guru Tegh Bahadur Ji was arrested from Malakpur Ranghra include Dr. Ganda Singh, Prof. Harbans Singh (Chief Editor of the Encyclopedia of Sikhism), Prof. Piara Singh Padam, Sardar Mahendra Singh Jose, Dr. Sangat Singh, and Dr. Taran Singh. The arrest at Malakpur Ranghra was also confirmed by Muhammad Ihsan Ijad, cited by William Irwin in a footnote on page 79 of his work Later Mughals.

In the prison of Bassi Pathana -

Following the arrest, Satguru Ji and the three Sikhs were sent under the custody of Kotwal Mirza Noor Mohommad Khan to the Subedar of Sirhind. After being held in prison there for several days, they were transferred to the central jail of the Basi Pathana. The news of Guru Ji’s arrest was sent to Hasan Abdal for the emperor and instructions for further action were awaited. Guru Ji and his Sikhs remained in the Basi Pathana prison for at least three months.

According to the Bhatt Vahi, (Purabī Dakhanī) and the Sakhis, once Dilawar Khan received Aurangzeb’s order, Guru Ji and his companions were locked in iron cages and transported under heavy guard to Delhi. On 3 November 1675, they were taken to the Kotwali at Chandni Chowk, where they were imprisoned.

At that time, Aurangzeb was not present in Delhi and the entire administration of the state was under Safi Khan, Governor of Delhi, who had been appointed in April 1674. He in turn appointed Mutlafat Khan as Governor of the Red Fort. According to Sir Jadunath Sarkar, the Sahi Qazi of Delhi during this period was Abdul Wahab Behra, under whose control lay the entire judicial department of the Mughal government. He was known to be extremely ruthless and corrupt.

गुरु साहिब जी की गिरफ्तारियों के संबंध में विभिन्न इतिहासकारों की राय

Gurudwara

गुरु जी की पहली गिरफ्तारी (८ नवंबर, १६६५) -

गुरु की साखियों के अनुसार, सतगुरु जी ने दीवान दरगाह मल्ल से कहा कि वे धमतान होकर पटना जाएंगे।

सैफाबाद के बाद गुरु तेग बहादुर जी सुनाम, छाजली और लहरागागा में उपदेश देते हुए भाई दग्गा के पास धमतान पहुँचे। वह छह महीने पहले बैसाखी जोड़ मेले के लिए यहाँ आए थे। 1665 में दिवाली के अवसर पर धमतान में एक केंद्रीय सभा हुई, जिसमें बांगर देश और आस-पास के सिख बराबर संख्या में धमतान पहुँचे। सतगुरु ने लोगों को कर्मकांड त्यागकर सम्मान और गरिमा का जीवन जीने की प्रेरणा दी। इसकी खबरें सरकार तक भी पहुँचती रहीं। औरंगज़ेब को सिख आंदोलन और गुरु जी का धार्मिक उपदेश पसंद नहीं था क्योंकि गुरु जी लोगों को सम्मान, गरिमा और स्वतंत्रता का जीवन जीने की प्रेरणा दे रहे थे। औरंगज़ेब ने गुरु जी को गिरफ़्तार करने का आदेश जारी किया और आलम ख़ान रुहेला को गुरु जी को गिरफ़्तार करने के लिए भेजा। भट्ट वही जादोबंसिया, खाता बरहटिया के अनुसार, आलम खान रुहेला अपनी सेना के साथ धमतान आए और 8 नवंबर, 1665 को गुरु जी को उनके प्रमुख सेवक भाई मति दास, सती दास, गवाल दास, गुरदास संगत और दयाल दास सहित गिरफ्तार कर लिया गया।

रानी पुष्पा और सतगुरु की रिहाई -

आमेर के राजा जयसिंह के मुग़ल सरकार से घनिष्ठ संबंध थे और उन्होंने दक्षिण के कई इलाकों को जीतकर मुग़लों को दे दिया था। राजा जयसिंह के पुत्र राजा रामसिंह का भी शाही दरबार में उच्च स्थान था।

राजा जय सिंह की पत्नी रानी पुष्पा भी अपने पति की तरह गुरु घर की भक्त थीं। वह और उनके पुत्र राम सिंह भी दिल्ली में भाई कल्याणा की धर्मशाला में जाया करते थे। इस प्रकार, वे सिखों के बहुत निकट थे। चौपत राय और दीवान दरगाह मल्ल ने गिरफ्तारी के संबंध में रानी से मुलाकात की। रानी ने सिखों को आश्वासन दिया कि सतगुरु को रिहा कर दिया जाएगा। रानी ने अपने पुत्र राजा राम सिंह को औरंगज़ेब के पास भेजा और उसे समझाया कि इससे शाही बादशाह की शान में कोई फ़र्क़ नहीं पड़ेगा, बल्कि उसकी बदनामी ही बढ़ेगी। राजा राम सिंह के पिता राजा जय सिंह स्वयं उस समय मुगल साम्राज्य के विकास और विस्तार के लिए दक्षिण की ओर अभियान पर थे। औरंगज़ेब ने इस परिवार की सेवाओं की कद्र की। उसने (तट वही जादेबांसियां के अनुसार) समझदारी दिखाते हुए, एक महीने की कैद के बाद गुरु जी को राजा राम सिंह को सौंप दिया। यह समर्पण 13 दिसंबर को हुआ। राजा राम सिंह ने गुरु जी को तीन दिन बाद 16 दिसंबर 1665 को पूर्वी भारत और पटना के प्रचार दौरे के लिए सम्मानपूर्वक विदा किया। जब औरंगज़ेब को इसकी खबर मिली, तो वह बहुत दुखी हुआ, लेकिन कुछ नहीं कर सका।

Gurudwara

आगरा में दूसरी गिरफ्तारी -

श्री गुरु तेग बहादुर जी पटना से छोटे मार्ग से होते हुए पंजाब आये। वह हर जगह लोगों को उपदेश दे रहे थे कि सच्चा प्रबुद्ध व्यक्ति वह है जो भय से पूरी तरह मुक्त है; जो न तो स्वयं भयभीत है और न ही किसी अन्य को शारीरिक, आर्थिक या राजनीतिक बल से डराता है। भै काहू कउ देत नहि नहि भै मानत आन ॥ कहु नानक सुनि रे मना गिआनी ताहि बखानि ॥

गुरु साहिब के सिखों की संख्या हज़ारों में नहीं, बल्कि लाखों में थी। सैकड़ों सिख गुरु साहिब के साथ एक शहर से दूसरे शहर जाते थे। सिख सरकार के अत्याचारों से बिल्कुल भी नहीं डरते थे। इसीलिए सरकार गुरु घराने में फूट डालने वालों का समर्थन करने की कोशिश करती रही और कभी-कभी सिख आंदोलन का खुलेआम दमन भी करती रही। गुरु साहिब ने औरंगज़ेब के नवीनतम आदेशों का कड़ा विरोध किया। उन्होंने धार्मिक स्वतंत्रता पर ज़ोर दिया। इसीलिए उन्हें दूसरी बार गिरफ़्तार किया गया।

दिल्ली से सरकार ने आगरा को अपना निर्णय भेजा कि गुरु तेग बहादुर को आगरा पहुँचते ही गिरफ्तार करके दिल्ली ले जाया जाए। गुरु जी अप्रैल 1670 ई. में आगरा पहुँचे। वहाँ उन्हें बाकी गुरसिखों के साथ गिरफ्तार कर लिया गया और कड़ी सुरक्षा में दिल्ली लाया गया। उनके साथ सती दास, जेठा जी और दुर्गा जी भी थे। यह उनकी दूसरी गिरफ्तारी थी।

सतगुरु जी को सैफ खान की कमान में शाही सेना की निगरानी में 2 महीने और 13 दिनों के लिए हिरासत में रखा गया था, जो औरंगजेब का रिश्तेदार और गुरु साहिब का भक्त था। दिल्ली जाते समय सतगुरु जी उनसे मिले थे। भट वाही तलैधा परगना जींद के अनुसार, सतगुरु जी 20 जून 1670 को सैफ खान के साथ दिल्ली में थे। सैफ खान ने अपने प्रभाव का इस्तेमाल करके गुरु जी को शाही कैद से रिहा करवाया। सतगुरु जी संगत के साथ दिल्ली में भाई कल्याणा की धर्मशाला पहुँचे। राम सिंह की माँ पुष्पा रानी भी सतगुरु से मिलने आईं और असम की लड़ाई के बारे में जानकारी ली। अहोमों के साथ हुए समझौते के बारे में सुनकर उनकी चिंताएं दूर हो गईं।

कश्मीरी पंडित २५ जून १६७५ को गुरु तेग बहादुर जी के दरबार में आये और गुरु जी द्वारा धर्म की रक्षा का वचन दिये जाने के बाद वापस लौट गये। इस संबंध में डॉ. गंडा सिंह ने अपनी राय इस प्रकार व्यक्त की है: कश्मीरी पंडितों के साथ इस (गुरु साहिब की) बैठक और (पंडितों की) याचिका की खबर नवीसा द्वारा औरंगजेब तक पहुंचाई गई थी। वह बादशाह की कठोर धार्मिक नीति का अनुयायी था। उसने गुरु साहिब की कश्मीरियों के प्रति सहानुभूति को अपनी धार्मिक नीति के मार्ग में बाधा माना। बादशाह ने हसन अब्दाल के माध्यम से आदेश भेजा कि “गुरू तेग बहादर रा गिरफ़्तार मुक्यद उ महबूब दर्द। चूनाहि हसबउल हुक्म बअमल आमद” (सीअरउल-मुताखरीन, गुलाम हुसैन)। (भाव हुक्म हुआ कि गुरू तेग बहादर को कैद कर लिया जाये। हुक्म के अनुसार उसी तरह किया गया।)

Gurudwara

तीसरी गिरफ़्तारी -

औरंगजेब ने गुरु जी की गिरफ्तारी का आदेश लाहौर के गवर्नर को भेजा, जिसने यह आदेश सरहिंद के फौजदार दिलावर खान को भेज दिया, लेकिन इसे आम लोगों से गुप्त रखा गया ताकि सिख गुरु जी की गिरफ्तारी में बाधा न डालें।

पंडितों से विदाई लेने के एक महीने और १३ दिन बाद, गुरु तेग बहादुर जी ने ८ जुलाई १६७५ को साहिबजादा गोबिंद राय को गुरु पद की जिम्मेदारी सौंपी। उसके तीसरे दिन, १० जुलाई १६७५ को, वे दिल्ली के लिए रवाना हुए। निश्चित रूप से, उनके मन में यह बात होगी कि गिरफ्तारी से पहले, अधिक से अधिक लोगों को सच्चाई के लिए खड़े होने और धार्मिक स्वतंत्रता के लिए कोई भी जोखिम उठाने के लिए तैयार रहने के लिए प्रेरित किया जाना चाहिए। चलते समय भाई मति दास, भाई सती दास और भाई दयाला जी उनके साथ थे। उन्होंने बाकी संगत को अपने साथ चलने से रोक दिया। दिल्ली में, भाई उदा जी और भाई गुरदित्ता जी पहले से ही आवश्यक सेवा के लिए दिलवाली मोहल्ले में मौजूद थे। सतगुरु जी और तीन सिख चक नानकी (आनंदपुर) से कीरतपुर साहिब तक पैदल गए और सिख संगत और उनके रिश्तेदारों से मिले। उन्होंने संगत को चढ़दी कलां में ही रहने की सलाह दी। ११ जुलाई, १६७५ को जैसे ही वह सरसा नदी पार कर मलकपुर रांगरा (परगना घनौला) गांव पहुंचे, रोपड़ के थानेदार (कोतवाल) मिर्जा नूर मुहम्मद खान ने उन्हें भाई मति दास, भाई सती दास और भाई दयाला जी के साथ गिरफ्तार कर लिया और सरहिंद के सूबेदार के पास भेज दिया।

भट्ट वाहियान ने मलकपुर रांगरा से सतगुरु की गिरफ्तारी के बारे में इस प्रकार लिखा है:

गुरू तेग बहादर महल नामा के नूर मोहम्द खान मिर्जा, चउकी रौपर वाले ने साल सतरां सौ बतीस, सावन प्रविष्टे बारां के दिहू, ग्राम मलकपुर रंगरा, परगना घनौला से पकड़ के सरहंद में पहुचाया। गैलों दीवान मतीदास, सतीदास बेटा हीरा मल छिबर बलउत का पकड़ा आया। चार मास बस्सी पठानां बंदीखाना बंद रहे। दुष्टां गुरू जी के घणा कष्ट दीया गुरू जी ने भाणे को मानां (भट वही मुलतानी सिंधी, खाता जलाने बलउतें का)

जिन प्रसिद्ध लेखकों ने स्वीकार किया है कि गुरु तेग बहादुर जी को मलकपुर रांगरा से गिरफ्तार किया गया था, वे हैं: डॉ. गंडा सिंह, प्रो. हरबंस सिंह (सिख धर्म के विश्वकोश के मुख्य संपादक), प्रो. पियारा सिंह पदम, सरदार महेंद्र सिंह जोस, डॉ. संगत सिंह, डॉ. तरन सिंह आदि।

मलकपुर रंगरों की गिरफ्तारी की पुष्टि मुहम्मद एहसान इजाद ने भी की थी, जिसका उल्लेख विलियम इरवान ने अपनी पुस्तक लेटर मुगल्स के पृष्ठ ७९ पर एक फुटनोट में किया है।

बस्सी पठानों की जेल में -

रोपड़ के कोतवाल मिर्ज़ा नूर मोहम्मद ख़ान द्वारा पुलिस बल की निगरानी में सतगुरु जी और तीनों सिखों को गिरफ़्तार करके सरहिंद के सूबेदार के पास ले जाया गया। कुछ दिन जेल में रखने के बाद, उन्हें बस्सी पठानों की मुख्य जेल (कारागार) में कैद कर दिया गया। बादशाह को गुरु जी की गिरफ्तारी की खबर हसन अब्दाल को भेज दी गई और आगे की कार्रवाई के लिए आदेश मांगे गए। गुरु जी और सिख कम से कम तीन महीने तक बसी पठानों की जेल में रहे।

भट्ट वाही पूर्व दक्षिण और गुरु कियान साखियों के अनुसार, दिलावर खान को सम्राट औरंगजेब का आदेश मिलने के बाद, गुरु जी और उनके सिक्खों को लोहे के पिंजरों में बंद कर दिया गया और कड़ी सुरक्षा के साथ दिल्ली भेज दिया गया, जहां से उन्हें ३ नवंबर १६७५ को चाँदनी चौक पुलिस स्टेशन ले जाया गया। वहां उन्हें कैद कर लिया गया।

औरंगज़ेब दिल्ली में नहीं था। इसलिए, राज्य का पूरा प्रशासन दिल्ली के सूबेदार सफ़ी ख़ान के नियंत्रण में था। उन्हें अप्रैल १६७४ में इस पद पर नियुक्त किया गया था। उन्होंने मुतलफ़त ख़ान को दिल्ली के लाल किले का क़िलाबन्द नियुक्त किया। सर जदुनाथ सरकार के अनुसार, उस समय दिल्ली का शाही क़ाज़ी अब्दुल वहाब व्हरा था और सरकार का पूरा न्याय विभाग उसके नियंत्रण में था। वह बेहद क्रूर और भ्रष्ट था।