੩੫੦ ਸਾਲਾਂ ਸ਼ਹੀਦੀ ਵਿਰਾਸਤ:
ਹਿੰਦ ਦੀ ਚਾਦਰ
३५० सालों की शहीदी विरासत:
हिन्द दी चादर
350 Years of Martyrdom Legacy:
Hind Di Chadar
Gurudwara

ਮਾਤਾ ਗੁਜਰੀ ਜੀ ਦਾ ਜਨਮ ਤੇ ਪਰਿਵਾਰ -

ਮਾਤਾ ਗੁਜਰੀ ਜੀ ਦਾ ਜਨਮ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਭਾਈ ਲਾਲ ਚੰਦ ਜੀ ਦੇ ਵਡੇਰੇ ਲਖਨੌਰ ਜਿਲਾ ਅੰਬਾਲਾ ਦੇ ਰਹਿਣ ਵਾਲੇ ਸਨ। ਭਾਈ ਲਾਲ ਚੰਦ ਜੀ ਨੇ ਆਪਣਾ ਵਸੇਬਾ ਮੁੜ ਕਰਤਾਰਪੁਰ ਵਿਖੇ ਕਰ ਲਿਆ ਸੀ। ਭਾਈ ਲਾਲ ਚੰਦ ਜੀ ਦੇ ਦੋ ਸਪੁੱਤਰ (ਮੇਹਰਚੰਦ ਅਤੇ ਕਿਰਪਾਲ ਚੰਦ) ਅਤੇ ਇਕ ਸਪੁਤ੍ਰੀ (ਮਾਤਾ ਗੁਜਰੀ ਜੀ) ਸਨ।

ਆਨੰਦ ਕਾਰਜ -

ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਨੰਦ ਕਾਰਜ ਸੰਨ १६३३ ਈਸਦੀ ਨੂੰ ਕਰਤਾਰਪੁਰ ਵਿਖੇ ਹੋਇਆ।

ਬੀਬੀ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ (ਆਨੰਦ ਕਾਰਜ) ਲਈ ਸਜਾਏ ਸਥਾਨ 'ਤੇ ਇੱਕ ਪਾਸੇ ਮਾਤਾ ਬਿਸ਼ਨ ਕੌਰ ਜੀ ਦੀ ਧੀ ਬੀਬੀ ਗੁਜਰੀ ਜੀ ਸੁੰਦਰ ਜੋੜੇ ਵਿੱਚ ਸੀ। ਅੱਜ ਇਹ ਬਾਲੜੀ ਲਾੜੀ ਬੜੀ ਖੁਸ਼ ਸੀ ਕਿ ਉਹ ਵਿਆਹ ਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਜਾ ਰਹੀ ਹੈ। ਦੂਜੇ ਪਾਸੇ, ਲਾੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰੰਗੀਨ ਰੇਸ਼ਮ ਦੀ ਪੋਸ਼ਾਕ ਉੱਤੇ ਅਸਤਰ-ਸ਼ਸਤਰ ਸਜਾ ਕਿਸੇ ਯੁਵਰਾਜ ਵਾਂਙ ਸੋਭ ਰਹੇ ਸਨ। ਗੁਰੂ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਸੀ ਤੇ ਭਾਈ ਭਾਨਾ ਜੀ (ਸਪੁੱਤਰ ਬਾਬਾ ਬੁੱਢਾ ਜੀ) ਦੀ ਸੇਵਾ ਅਨੰਦ ਕਾਰਜ ਕਰਾਉਣ ਦੀ ਲੱਗੀ ਸੀ।

ਵਿਦਾਇਗੀ -

ਆਨੰਦ ਕਾਰਜ ਦੀ ਸੰਪੂਰਨਤਾ ਮਗਰੋਂ ਬੀਬੀ ਗੁਜਰੀ ਜੀ ਦੇ ਪਿਤਾ ਭਾਈ ਲਾਲ ਚੰਦ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ ਤੇ ਕਿਹਾ,"ਸਤਿਗੁਰੂ ਜੀ! ਮੈਂ ਤੁੱਛ ਜਿਹਾ ਜੀਵ ਹਾਂ। ਤੁਹਾਡੇ ਗੁਰੂ-ਪਰਿਵਾਰ ਦੇ ਸਾਹਮਣੇ ਇਹ ਬੜੀ ਛੋਟੀ ਜਿਹੀ ਭੇਟਾ ਹੈ ਅਤੇ ਮੇਰੇ ਕੋਲ ਅਰਪਣ ਕਰਨ ਲਈ ਹੋਰ ਕੋਈ ਵਸਤੂ ਨਹੀਂ।” ਇਹ ਸੁਣ ਕੇ ਸ੍ਰੀ ਗੁਰ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਕੁੜਮ ਲਾਲ ਚੰਦ ਜੀ ਨੂੰ ਆਪਣੀ ਜੱਫੀ ਵਿੱਚ ਲੈ ਲਿਆ ਅਤੇ ਕਿਹਾ, "ਭਾਈ ਲਾਲ ਚੰਦ! ਤੂੰ ਅਜਿਹੀਆਂ ਗੱਲਾਂ ਕਿਉਂ ਕਰਦਾ ਹੈ? ਤੂੰ ਤਾਂ ਰਾਜਿਆਂ-ਮਹਾਰਾਜਿਆਂ ਵਾਂਗ ਆਪਣੀ ਧੀ ਦਾ ਵਿਆਹ ਕੀਤਾ ਹੈ। ਨਾਲੇ ਜਿਸ ਨੇ ਆਪਣੀ ਬੇਟੀ ਹੀ ਦੇ ਦਿੱਤੀ ਉਸ ਆਪਣੇ ਪਾਸ ਕੀ ਰੱਖ ਲਿਆ।


ਸੁਖੁ ਦੁਖੁ ਦੋਨੋ ਸਮ ਕਰਿ ਸੁਨ ਸਤਿਗੁਰ ਭਏ ਕ੍ਰਿਪਾਲਾ, ਤੁਮ ਦੀਨੋ ਸਕਲ ਬਿਸਾਲਾ।
ਜਿਨ ਤਨੂਜਾ ਅਰਪਣ ਕੀਨੈ, ਕਿਆ ਪਾਛੈ ਤਿਨ ਰਖ ਲੀਨੈ।


ਮਾਤਾ ਗੁਜਰੀ ਜੀ ਦੇ ਜੀਵਨ ਉੱਤੇ ਝਾਤ ਮਾਰਿਆਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਖਾਤਰ ਸ਼ਹੀਦ ਹੋਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ, ਖਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ, ਸਿੱਖ ਧਰਮ ਦੀ ਸ਼ਹੀਦ ਇਸਤਰੀ ਹੈ। ਮਾਤਾ ਗੁਜਰੀ ਜੀ ਦਾ ਜੀਵਨ ਸਮੂਹ ਸਿੱਖਾਂ ਤੇ ਵਿਸ਼ੇਸ਼ ਕਰਕੇ ਸਿੱਖ ਬੀਬੀਆਂ ਲਈ ਚਾਨਣ ਮੁਨਾਰਾ ਹੈ।

Gurudwara

Mata Gujri Ji’s Birth and Family History-

Mata Gujri Ji was born into the household of Bhai Lal Chand Ji and Mata Bishan Kaur Ji. Bhai Lal Chand Ji originally hailed from Lakhnaur in the Ambala district and later resettled in Kartarpur. He was the father of two sons, Mehar Chand Ji and Kirpal Chand Ji and a daughter, Mata Gujri Ji.

Marriage-

The marriage (Anand Karaj) of Mata Gujri Ji and Sri Guru Tegh Bahadur Sahib Ji took place in Kartarpur in 1633 AD. On the day of the ceremony, Bibi Gujri Ji and Sri Guru Tegh Bahadur Sahib Ji formed an elegant pair beneath the ornamented canopy prepared for the ceremony. The bride was deeply joyful at the prospect of journeying to Amritsar, the city of the Gurus, to be married. The groom presented a princely appearance, clad in colourful silk and ceremonially armed. The court of Guru Maharaj had been magnificently decorated and Bhai Bhana Ji (son of Baba Buddha Ji) was entrusted with the responsibility of officiating the marriage ceremony.

The Bride’s Departure-

After the conclusion of the Anand Karaj, Bibi Gujri Ji's father approached Sri Guru Hargobind Sahib Ji with folded hands and humbly declared, “Satguru Ji! I am but a humble creature. This offering before your Guru and family is small; I have nothing greater to present.” In response, Sri Guru Hargobind Sahib Ji embraced his kinsman Lal Chand and said, “Bhai Lal Chand, why do you speak thus? You have married your daughter into this household as kings and emperors do. When you give your daughter away, what greater treasure could you possibly keep for yourself?”


ਸੁਖੁ ਦੁਖੁ ਦੋਨੋ ਸਮ ਕਰਿ ਸੁਨ ਸਤਿਗੁਰ ਭਏ ਕ੍ਰਿਪਾਲਾ, ਤੁਮ ਦੀਨੋ ਸਕਲ ਬਿਸਾਲਾ।
ਜਿਨ ਤਨੂਜਾ ਅਰਪਣ ਕੀਨੈ, ਕਿਆ ਪਾਛੈ ਤਿਨ ਰਖ ਲੀਨੈ।


A study of the life of Mata Gujri Ji reveals her as one of the most revered and martyred women in Sikh history. She was the wife of Sri Guru Tegh Bahadur Sahib Ji, the Ninth Guru who laid down his life for the defence of human rights and religious freedom, and the mother of Sri Guru Gobind Singh Ji, the Tenth Guru and founder of the Khalsa Panth. Mata Gujri Ji’s life stands as a beacon of inspiration for all Sikhs and particularly for Sikh women, embodying courage, sacrifice and unwavering faith.

Gurudwara

माता गुजरी जी का जन्म एवं परिवार-

माता गुजरी जी का जन्म भाई लाल चंद जी और माता बिशन कौर जी के घर में हुआ था। भाई लाल चंद जी के पूर्वज अम्बाला जिले के लाखनौर के निवासी थे। भाई लाल चंद जी वापस करतारपुर में बस गये थे। भाई लाल चंद जी के दो बेटे (मेहर चंद और कृपाल चंद) और एक बेटी (माँ गुजरी जी) थीं।

आनंद कारज-

माता गुजरी जी और श्री गुरु तेग बहादुर साहिब जी का आनंद कारज १६३३ ई. में करतारपुर में हुआ था।
बीबी गुजरी जी और श्री गुरु तेग बहादुर साहिब जी के विवाह (आनंद कारज) के लिए सजाए गए स्थान पर, एक तरफ माता बिशन कौर की बेटी बीबी गुजरी सुंदर जोड़े में सजी हुई थीं। आज यह युवा दुल्हन बेहद खुश थी कि वह विवाह करके गुरु की नगरी अमृतसर जा रही है। दूसरी ओर, दूल्हा श्री गुरु तेग बहादुर साहिब जी रंग-बिरंगे रेशमी वस्त्र पहने, अस्त्र-शस्त्रों से सुसज्जित, किसी राजकुमार जैसे लग रहे थे। गुरु महाराज का दरबार सजाया गया था और भाई भाना जी (बाबा बुड्ढा जी के पुत्र) आनंद कार्यक्रम के आयोजन में व्यस्त थे।

बिदाई-

आनन्द कारज पूरा होने के बाद बीबी गुजरी के पिता श्री गुरु हरगोबिंद साहिब जी के समक्ष हाथ जोड़कर खड़े हो गए और बोले, "सतगुरु जी! मैं एक छोटा सा प्राणी हूँ। आपके गुरु-परिवार के समक्ष यह एक बहुत छोटी भेंट है और मेरे पास देने के लिए और कुछ नहीं है। "यह सुनकर श्री गुरु हरगोबिंद साहिब जी ने अपने समधी लाल चंद जी को बाहो में लिया और कहा, "भाई लाल चंद! आप ऐसी बातें क्यों करते हैं? आपने अपनी बेटी का विवाह राजाओं और महाराजाओं की तरह किया है। और जिसने अपनी बेटी उन्हें दी, उसने अपने लिए क्या रखा?"


सुख दुःख दोनों सम करि सुन सतिगुर भए कृपाला, तुम दीनो सकल बिसाला।
जिन तनूजा अर्पण कीने, क्या पर्छ तिन रख लीने।


माता गुजरी जी के जीवन पर एक नज़र डालने से आसानी से पता चलता है कि वह श्री गुरु तेग बहादुर साहिब जी की पत्नी थीं, जो मानव अधिकारों के लिए शहीद हो गए थे, खालसा पंथ के संस्थापक श्री गुरु गोबिंद सिंह जी की मां और सिख धर्म की एक शहीद महिला थीं।