ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਮੁਨਾ ਪਾਰ ਕਰ ਕੇ ਪੂਰਬ ਵੱਲ ਨੂੰ ਤੁਰ ਪਏ। ਕੜਾ ਮਾਣਕਪੁਰ ਤੋਂ ਵਿਦਾ ਹੋ ਕੇ ਗੜ੍ਹਮੁਕਤੇਸ੍ਵਰ, ਮਥੁਰਾ ਤੇ ਆਗਰਾ ਹੁੰਦੇ ਹੋਏ ਤ੍ਰਿਬੇਣੀ ਪ੍ਰਯਾਗਰਾਜ ਆਪਣੇ ਪਰਿਵਾਰ ਸਹਿਤ ਪੁੱਜੇ। ਇੱਥੇ ਆਪ ਪੰਜ-ਛੇ ਮਹੀਨੇ ਠਹਿਰੇ। ਇੱਥੇ ਦਰਿਆਪੁਰ ਮਹੱਲੇ ਵਿੱਚ ਆਪ ਜੀ ਦੀ ਯਾਦਗਾਰ ਵਿੱਚ 'ਬੜੀ ਸੰਗਤ ਗੁਰਦੁਆਰਾ ਹੈ।
ਪ੍ਰਯਾਗਰਾਜ ਤੋਂ ਗੁਰੂ ਜੀ ਕਾਂਸ਼ੀ ਬਨਾਰਸ ਗਏ। ਕਾਂਸੀ ਤੋਂ ਤੁਰ ਕੇ ਆਪ ਸਸਰਾਮ ਪੁੱਜੇ। ਇੱਥੇ ਗੁਰੂ ਘਰ ਦਾ ਇਕ ਪ੍ਰੇਮੀ ਸਿੱਖ ਚਾਚਾ ਫੱਗੂ ਰਹਿੰਦਾ ਸੀ। ਸਸਰਾਮ ਤੋਂ ਚੱਲ ਕੇ ਗੁਰੂ ਜੀ 'ਗਯਾ' ਪੁੱਜੇ, ਜੋ ਹਿੰਦੂਆਂ ਦਾ ਪ੍ਰਸਿੱਧ ਤੀਰਥ ਹੈ। ਇਥੇ ਧਰਮ ਉਪਦੇਸ਼ ਕਰਕੇ ਗੁਰੂ ਜੀ ਪਟਨਾ ਵੱਲ ਤੁਰੇ, ਰਾਹ ਵਿੱਚ ਕਰਮ-ਨਾਸਾ ਨਾਮ ਦੀ ਨਦੀ ਆਈ। ਇਸ ਨਦੀ ਸੰਬੰਧੀ ਹਿੰਦੂਆਂ ਦਾ ਖਿਆਲ ਸੀ ਕਿ ਇਸ ਵਿੱਚ ਇਸ਼ਨਾਨ ਕਰਨ ਨਾਲ ਬੰਦੇ ਦੇ ਸਾਰੇ ਚੰਗੇ ਕਰਮ ਨਾਸ ਹੋ ਜਾਂਦੇ ਹਨ। ਸਤਿਗੁਰੂ ਜੀ ਆਮ ਲੋਕਾਂ ਵਿੱਚ ਪ੍ਰਚਲਿਤ ਅਜਿਹੇ ਭਰਮ ਤੋੜਨੇ ਚਾਹੁੰਦੇ ਸਨ। ਆਪ ਨੇ ਨਦੀ ਵਿੱਚ ਇਸ਼ਨਾਨ ਕੀਤਾ ਅਤੇ ਬਚਨ ਕੀਤਾ ਕਿ,"ਕਿਸੇ ਥਾਂ ਵਿਸ਼ੇਸ਼ ਇਸ਼ਨਾਨ ਕਰਨ ਨਾਲ ਨੇਕ ਤੇ ਚੰਗੇ ਕਰਮ ਨਾਸ ਨਹੀਂ ਹੋ ਸਕਦੇ।"
ਕੁਝ ਚਿਰ ਮਗਰੋਂ ਗੁਰੂ ਜੀ ਪਟਨੇ ਪੁੱਜੇ। ਇਥੋਂ ਦੀ ਸੰਗਤ ਨੇ ਆਪ ਦਾ ਬੜਾ ਪ੍ਰੇਮ ਤੇ ਉਤਸ਼ਾਹ ਨਾਲ ਸੁਆਗਤ ਕੀਤਾ। ਪਹਿਲਾਂ ਆਪ ਭਾਈ ਜੈਤੇ ਹਲਵਾਈ ਦੇ ਘਰ ਠਹਿਰੇ। ਸੰਗਤਾਂ ਨੇ ਆਪ ਦੇ ਰਹਿਣ ਲਈ ਇੱਕ ਮਕਾਨ ਦੇ ਦਿੱਤਾ। ਗੁਰੂ ਸਾਹਿਬ ਦੀ ਪਾਵਨ ਛੋਹ ਪ੍ਰਾਪਤ ਇਸ ਥਾਂ ਹੁਣ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਸੁਭਾਏਮਾਨ ਹੈ। ਕੁਝ ਚਿਰ ਪਟਨੇ ਵਿੱਚ ਰਹਿ ਕੇ ਤੇ ਪਰਿਵਾਰ ਨੂੰ ਇੱਥੇ ਛੱਡ ਕੇ ਗੁਰੂ ਜੀ ਬੰਗਾਲ ਤੇ ਆਸਾਮ ਵੱਲ ਜਾਣ ਦੀ ਤਿਆਰੀ ਕੀਤੀ। ਗੁਰੂ ਜੀ ਸੰਨ 1666 ਈਸਵੀ ਵਿੱਚ ਢਾਕੇ ਵਿੱਚ ਹੀ ਸਨ ਜਦ ਆਪ ਜੀ ਨੂੰ ਪਟਨੇ ਸਾਹਿਬ ਤੋਂ ਸ੍ਰੀ (ਗੁਰੂ) ਗੋਬਿੰਦ ਰਾਇ ਦੇ ਜਨਮ ਦੀ ਖਬਰ ਮਿਲੀ। ਆਪ ਨੇ ਪਟਨੇ ਦੀ ਸੰਗਤ ਦੇ ਨਾਂ ਇੱਕ ਹੁਕਮਨਾਮਾ ਲਿਖਿਆ ਜਿਸ ਵਿੱਚ ਪਰਿਵਾਰ ਦੀ ਸੇਵਾ ਅਤੇ ਸਾਹਿਬਜ਼ਾਦੇ ਦੀ ਸੰਭਾਲ ਬਦਲੇ ਸੰਗਤ ਦੀ ਪ੍ਰਸ਼ੰਸਾ ਕੀਤੀ।
ਬੰਗਾਲ ਦਾ ਦੌਰਾ ਕਰਨ ਮਗਰੋਂ ਆਪ ਉੱਤਰ ਵੱਲ ਨੂੰ ਆਸਾਮ ਵਿੱਚ ਗਏ। ਆਪ ਆਸਾਮ ਦਾ ਚੱਕਰ ਲਾ ਰਹੇ ਸਨ ਜਦ ਕਿ ਰੰਗ-ਮਤੀ ਦੇ ਸਥਾਨ ਤੇ ਆਪ ਜੀ ਨੂੰ ਰਾਜਾ ਰਾਮ ਸਿੰਘ ਆ ਮਿਲਿਆ। ਉਹ ਦਿੱਲੀ ਤੋਂ ਆਸਾਮ ਦੇ ਰਾਜੇ ਵਿਰੁੱਧ ਫੌਜ ਲੈ ਕੇ ਆਇਆ ਸੀ। ਰਾਜਾ ਰਾਮ ਸਿੰਘ ਗੁਰੂ ਘਰ ਦਾ ਸ਼ਰਧਾਲੂ ਸੀ। ਉਸ ਨੇ ਗੁਰੂ ਜੀ ਨੂੰ ਸਹਾਇਤਾ ਲਈ ਬੇਨਤੀ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਸਿਰਫ਼ ਜਾਦੂ-ਟੂਣੇ ਤੋਂ ਹੀ ਰਾਜੇ ਦੀ ਰੱਖਿਆ ਕੀਤੀ ਸਗੋਂ ਉਸ ਦੀ ਮੁਹਿੰਮ ਨੂੰ ਸਫਲ ਬਣਾਇਆ। ਆਪ ਨੇ ਵਿੱਚ ਪੈ ਕੇ ਆਸਾਮ ਦੇ ਰਾਜਾ ਚੱਕਰ ਧਵਜ ਅਤੇ ਰਾਜਾ ਰਾਮ ਸਿੰਘ ਦੀ ਸੁਲਾਹ ਕਰਾ ਦਿੱਤੀ। ਜਿਹੜੇ ਸਿੱਖ ਇਸ ਸਮੇਂ ਗੁਰੂ ਜੀ ਦੇ ਨਾਲ ਸਨ ਉਹਨਾਂ ਵਿੱਚੋਂ ਕਈਆਂ ਨੂੰ ਇੱਕ ਨਵੇਂ ਪਿੰਡ ਵਿੱਚ ਆਬਾਦ ਕੀਤਾ ਗਿਆ ਜਿਸ ਦਾ ਨਾਂ ਆਪ ਨੇ 'ਖੰਜਰ' ਰੱਖਿਆ। ਦੋਹਾਂ ਰਾਜਿਆਂ ਦੀ ਸੁਲਾਹ ਹੋ ਜਾਣ ਤੇ ਹਰ ਪਾਸੇ ਖੁਸ਼ੀ ਮਨਾਈ ਗਈ। ਇਸ ਯਾਦ ਵਿੱਚ ਆਸਾਮੀ ਤੇ ਮੁਗਲਈ ਫੌਜਾਂ ਨੇ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਢਾਲਾਂ ਵਿੱਚ ਮਿੱਟੀ ਢੋ ਕੇ 'ਧੋਬੜੀ' ਨਾਂ ਦੇ ਸਥਾਨ ਤੇ ਇੱਕ ਉੱਚਾ ਥੜ੍ਹਾ ਬਣਾਇਆ। ਇਹ ਥਾਂ ਦਰਿਆ ਬ੍ਰਹਮ ਪੁੱਤਰ ਦੇ ਸੱਜੇ ਕੰਢੇ ਉੱਤੇ ਹੈ। ਇਸੇ ਨੂੰ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਭਾਗ ਲਾਏ ਸਨ, ਜਿੱਥੇ ਅੱਜਕੱਲ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੋਬੜੀ (ਆਸਾਮ) ਸੁਸ਼ੋਭਿਤ ਹੈ।
ਗੁਰੂ ਸਾਹਿਬ ਦੇ ਕੀਤੇ ਉਪਕਾਰਾਂ ਤੋਂ ਪ੍ਰਭਾਵਿਤ ਹੋ ਕੇ ਆਸਾਮ ਦਾ ਰਾਜਾ ਗੁਰੂ ਜੀ ਦਾ ਸ਼ਰਧਾਲੂ ਸਿੱਖ ਬਣਿਆ। ਉਸ ਨੇ ਰਾਣੀ ਸਮੇਤ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਸਾਡੇ ਘਰ ਕੋਈ ਪੁੱਤਰ ਨਹੀਂ। ਸਾਡੇ ਉੱਤੇ ਮਿਹਰ ਕਰੋ ਅਤੇ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਗੁਰੂ ਜੀ ਨੇ ਬਚਨ ਕੀਤਾ, "ਦਾਤਾਂ ਦੇਣ ਵਾਲਾ ਦਾਤਾਰ ਤਾਂ ਆਪ ਕਰਤਾਰ ਹੈ, ਅਸੀਂ ਤੁਹਾਡੇ ਲਈ ਉਸ ਅੱਗੇ ਅਰਦਾਸ ਕਰਾਂਗੇ ਕਿ ਉਹ ਤੁਹਾਨੂੰ ਸੰਤਾਨ ਦੀ ਦਾਤ ਬਖਸ਼ਿਸ਼ ਕਰੇ।" ਕੁਝ ਚਿਰ ਮਗਰੋਂ ਰਾਜੇ ਦੇ ਘਰ ਪੁੱਤਰ ਜਨਮਿਆ ਜਿਸ ਦਾ ਨਾਂ ਰਤਨ ਰਾਏ ਰੱਖਿਆ ਗਿਆ। ਜਦ ਇਹ 12 ਕੁ ਸਾਲਾਂ ਦਾ ਹੋਇਆ ਤਾਂ ਇਹ ਆਪਣੀ ਮਾਤਾ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਪੁੱਜਾ।
Crossing the Yamuna River, Guru Sahib embarked on a journey toward the eastern regions of India. Passing through Kara Manakpur, Garhmukteshwar, Mathura and Agra, he reached Triveni Prayagraj (Allahabad) with his family, staying there for five to six months. A ‘Badi Sangat Gurdwara’ now commemorates his presence in the Daryapur Mohalla of Prayagraj.
From Prayagraj, Guru Sahib travelled to Kanshi (Kashi, Varanasi) and Banaras. After passing through Kanshi, he reached Sasaram, where a devoted Sikh named ‘Chacha Phagu’ resided. Walking further, Guru Sahib reached Gaya, a prominent Hindu pilgrimage site, where he preached about the righteous way of living life. On the way to Patna, he encountered the river Karam-Nasa, believed by locals to nullify a person’s good deeds if bathed in. Satguru Ji challenged this superstition by bathing in the river, teaching that good deeds cannot be destroyed by mere ritualistic bathing
Guru Sahib eventually reached Patna, where the Sangat welcomed him with great devotion. Initially, he stayed at the house of ‘Bhai Jaita Halwai’, which became a centre of devotion. The house later came to be known as Takht Harimandar Ji Patna Sahib. After spending some time in Patna, Guru Sahib left his family there and prepared to travel to Bengal and Assam. In 1666, he was still in Dhaka when he received news of the birth of Sri Gobind Rai (later Guru Gobind Singh Ji) in Patna Sahib. He wrote a Hukamnama (edict) praising the Sangat of Patna for their service to the family and care of the Sahibzada.
After visiting Bengal, Guru Sahib travelled north to Assam. At Rangmati, he met Raja Ram Singh, who had brought an army from Delhi against the King of Assam. Raja Ram Singh, a devotee of the Guru, sought assistance. Sri Guru Tegh Bahadur Sahib Ji protected him from harm and ensured the success of his campaign. Guru Sahib reconciled Raja Ram Singh with the King of Assam, Chakra Dhavaj. Many Sikhs accompanying the Guru settled in a new village named Khanjar.
In celebration of the reconciliation, the Assamese and Mughal armies, under the orders of Guru Sahib, constructed a high platform at Dhobri on the right bank of the Brahmaputra River by carrying soil in shields. Earlier, Guru Nanak Dev Ji had built a fort at this location, where today Gurdwara Sri Guru Tegh Bahadur Sahib Ji, Dhobri (Assam) stands in remembrance.
Impressed by the benevolent deeds of Guru Sahib, the King of Assam became a devoted follower. He, along with his queen, requested the Guru’s blessings, saying, “We have no son in our household. Please have mercy on us and grant us the gift of a son.” Guru Sahib replied, “The Giver of all gifts is the Creator Himself. We shall pray to Him that He may bless you with a son.”
In due course, the king was blessed with a son, who was named Ratan Rai. When Ratan Rai turned twelve, he journeyed to Anandpur Sahib with his mother to receive darshan (holy sight) of Sri Guru Gobind Singh Ji.
श्री गुरु तेग बहादुर साहिब जी ने यमुना पार की और पूर्व की ओर चले गये। करा मानकपुर से निकल कर गढ़मुक्तेश्वर, मथुरा और आगरा होते हुए अपने परिवार के साथ त्रिवेणी प्रयागराज पहुंचे। वे यहाँ पाँच-छह महीने रहे। यहाँ दरियापुर मोहल्ले में उनकी स्मृति में एक 'बड़ी संगत गुरुद्वारा' है।
प्रयागराज से गुरु जी काशी और बनारस गए। काशी से चलकर वे सासराम पहुँचे। यहाँ चाचा फग्गू नाम के एक सिख रहते थे, जो गुरु के घर के बहुत बड़े प्रशंसक थे। सासराम से निकलकर गुरु जी 'गया' पहुँचे, जो हिंदुओं का एक प्रसिद्ध तीर्थस्थल है। यहाँ उपदेश देने के बाद, गुरु जी पटना की ओर चल पड़े, रास्ते में करम-नासा नामक नदी आई। इस नदी के बारे में हिंदुओं का मानना है कि इसमें स्नान करने से व्यक्ति के सभी अच्छे कर्म नष्ट हो जाते हैं। सतगुरु जी आम लोगों में व्याप्त ऐसी गलत धारणाओं को तोड़ना चाहते थे। उन्होंने नदी में स्नान किया और कहा, "किसी विशेष स्थान पर स्नान करने से पुण्य और अच्छे कर्म नष्ट नहीं होते।"
कुछ समय बाद गुरु जी पटना पहुँचे। यहाँ संगत ने बड़े प्रेम और उत्साह से उनका स्वागत किया। सबसे पहले वे भाई जैते हलवाई के घर ठहरे। संगत ने उन्हें रहने के लिए एक घर दिया। गुरु साहिब का पावन स्पर्श प्राप्त यह स्थान अब भव्य तख्त हरिमंदिर जी पटना साहिब है। कुछ समय पटना में रहने और अपने परिवार को यहीं छोड़ने के बाद, गुरु जी बंगाल और असम जाने की तैयारी करने लगे। गुरु जी 1666 ई. में ढाका में थे जब उन्हें पटना साहिब से श्री (गुरु) गोबिंद राय के जन्म का समाचार मिला। उन्होंने पटना की संगत को एक हुक्मनामा लिखा जिसमें उन्होंने परिवार की सेवा और साहिबज़ादे की देखभाल के लिए संगत की प्रशंसा की।
बंगाल का दौरा करने के बाद वे उत्तर में असम गए। असम के दौरे के दौरान उनकी मुलाकात रंगमती नामक स्थान पर राजा राम सिंह से हुई। वह दिल्ली से सेना लेकर असम के राजा के विरुद्ध आया था। राजा राम सिंह गुरु घराने के भक्त थे। उन्होंने गुरु से सहायता की प्रार्थना की। श्री गुरु तेग बहादुर साहिब जी ने न केवल राजा को जादू-टोने से बचाया बल्कि उनके अभियान को सफल भी बनाया। उन्होंने हस्तक्षेप करके राजा चक्र ध्वज और असम के राजा राम सिंह के बीच विवाद को सुलझाया। इस समय गुरु जी के साथ जो सिख थे, उनमें से कई एक नए गाँव में बस गए, जिसका नाम उन्होंने 'खंजर' रखा। दोनों राजाओं के बीच सुलह हो जाने पर हर जगह खुशी का माहौल था।
इस स्मृति में, असमिया और मुगल सेनाओं ने गुरु साहिब के आदेशानुसार, ढालों में मिट्टी लाकर 'धोबड़ी' नामक स्थान पर एक ऊंचा चबूतरा बनाया। यह स्थान ब्रह्मपुत्र नदी के दाहिने तट पर स्थित है। इस से इस स्थान पर गुरु नानक देव जी आये थे, जहां आज गुरुद्वारा श्री गुरु तेग बहादुर साहिब जी, धोबरी (असम) सुशोभित है।
गुरू साहिब की उदारता से प्रभावित होकर असम के राजा गुरू जी के समर्पित सिख बन गये। उन्होंने रानी के साथ मिलकर विनती की कि हमारे घर में कोई पुत्र नहीं है। कृपया हम पर दया करें और हमें पुत्र का वरदान दें। गुरु ने कहा, "उपहार देने वाला स्वयं सृष्टिकर्ता है, हम उससे प्रार्थना करेंगे कि वह तुम्हें संतान का उपहार प्रदान करे। "कुछ समय बाद राजा के यहाँ एक पुत्र का जन्म हुआ, जिसका नाम रतन राय रखा गया। जब वह लगभग 12 वर्ष का था, तो वह अपनी माता के साथ श्री गुरु गोबिंद सिंह जी के दर्शन करने आनंदपुर साहिब पहुँचा।