ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲਗਭਗ ਦੋ ਸਾਲ ਆਸਾਮ ਵਿੱਚ ਰਹਿਣ ਤੋਂ ਬਾਅਦ ਛੇਤੀ ਹੀ ਪੰਜਾਬ ਵਾਪਸ ਪਰਤ ਆਏ। ਪੰਜਾਬ ਵਾਪਸ ਪਰਤਣ ਸਮੇਂ ਗੁਰੂ ਸਾਹਿਬ ਨੂੰ ਰਸਤੇ ਵਿੱਚ ਹੀ ਲੋਕਾਂ ਕੋਲੋਂ ਔਰੰਗਜ਼ੇਬ ਦੀਆਂ ਕੁਟਿਲ ਨੀਤੀਆਂ ਦਾ ਪਤਾ ਚੱਲ ਗਿਆ ਸੀ। ਲੋਕਾਂ ਵਿੱਚ ਆਮ ਚਰਚਾ ਸੀ ਕਿ ਔਰੰਗਜੇਬ ਨੇ ਤਖਤ ਤੇ ਬਹਿੰਦਿਆਂ ਹੀ ਐਲਾਨ ਕਰ ਦਿੱਤਾ ਸੀ ਕਿ ਦੇਸ਼ ਵਿੱਚ ਰਾਜ-ਪ੍ਰਬੰਧ ਇਸਲਾਮੀ ਢੰਗ ਜਾਂ ਇਸਲਾਮ ਦੀ ਸਰ੍ਹਾ ਦੇ ਅਨੁਸਾਰ ਹੋਵੇਗਾ। ਲੋਕਾਂ ਦਾ ਜੀਵਨ ਕੁਰਾਨ ਦੇ ਹੁਕਮਾਂ ਦੇ ਮੁਤਾਬਕ ਬਣਾਇਆ ਜਾਵੇਗਾ। ਹਿੰਦੂਆਂ ਤੇ ਸਿੱਖਾਂ ਬਾਰੇ ਉਸਦੀ ਨੀਤੀ ਇਹ ਸੀ ਕਿ ਇਹ ਲੋਕ ਕਾਫਰ ਹਨ ਅਤੇ ਕੁਰਾਨ ਵਿੱਚ ਕਾਫਰਾਂ ਲਈ ਜਿਸ ਸਲੂਕ ਦਾ ਹੁਕਮ ਹੈ ਉਹੀ ਇਹਨਾਂ ਨਾਲ ਕੀਤਾ ਜਾਵੇ। ਉਸ ਨੇ ਇਹ ਐਲਾਨ ਕਰ ਦਿੱਤਾ ਕਿ ਇਹਨਾਂ ਲੋਕਾਂ ਨੂੰ ਜਬਰਨ ਮੁਸਲਮਾਨ ਬਣਾਉਣਾ ਹੈ ਅਤੇ ਜੇਕਰ ਇਹ ਇਸਲਾਮ ਕਬੂਲ ਨਾ ਕਰਨ ਇਹਨਾਂ ਉਪਰ ਅਤਿਆਚਾਰ ਕੀਤਾ ਜਾਵੇ।
ਉਸ ਨੇ ਸੰਨ 1669 ਈਸਵੀ ਵਿੱਚ ਹੁਕਮ ਜਾਰੀ ਕੀਤਾ ਕਿ ਹਿੰਦੂਆਂ ਦੇ ਮੰਦਰ, ਧਰਮਸ਼ਾਲਾ ਅਤੇ ਪਾਠਸ਼ਾਲਾਵਾਂ ਨੂੰ ਢਾਹ ਦਿੱਤਾ ਜਾਵੇ ਅਤੇ ਮੰਦਰਾਂ ਦੀ ਥਾਂ ਮਸੀਤਾਂ ਬਣਾਈਆਂ ਜਾਣ। ਇਸ ਹੁਕਮ ਦੀ ਸਖਤੀ ਨਾਲ ਪਾਲਣਾ ਆਰੰਭ ਹੋ ਗਈ। ਹਿੰਦੂ ਪਰਜਾ ਉੱਤੇ ਸਖਤੀਆਂ ਅਤੇ ਅੱਤਿਆਚਾਰਾਂ ਦੇ ਪਹਾੜ ਢਹਿ ਗਏ। ਇਹਨਾਂ ਦੇ ਮੰਦਰ, ਵਿਦਿਆਲੇ ਤੇ ਧਰਮਸ਼ਾਲਾਵਾਂ ਢਾਹ ਕੇ ਉਥੇ ਮਸੀਤਾਂ ਉਸਾਰਨ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ। ਇਹਨਾਂ ਲੋਕਾਂ ਉਪਰ ਮੁਸਲਮਾਨ ਪਰਜਾ ਨਾਲੋਂ ਵੱਖਰੇ ਕਰੜੇ ਟੈਕਸ ਲਾਏ ਗਏ। ਇਹਨਾਂ ਨੂੰ ਸਰਕਾਰੀ ਨੌਕਰੀਆਂ ਤੋਂ ਹਟਾਇਆ ਗਿਆ। ਨਿੱਤ ਦਿਹਾੜੇ ਦੇ ਜੀਵਨ ਵਿੱਚ ਵੀ ਇਹਨਾਂ ਉਪਰ ਤਰ੍ਹਾਂ-ਤਰ੍ਹਾਂ ਦੀਆਂ ਸਖ਼ਤੀਆਂ ਕੀਤੀਆਂ ਗਈਆਂ।
ਇਸ ਵਤੀਰੇ ਨੇ ਹਿੰਦੂਆਂ ਦੇ ਨੱਕ ਵਿੱਚ ਦਮ ਕਰ ਦਿੱਤਾ। ਥਾਂ-ਥਾਂ ਇਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਫੜ ਲਿਆ ਜਾਂਦਾ ਅਤੇ ਫੇਰ ਕਿਹਾ ਜਾਂਦਾ ਕਿ ਜੇ ਜਾਨ ਬਚਾਉਣੀ ਹੈ ਤਾਂ ਮੁਸਲਮਾਨ ਹੋ ਜਾਓ। ਸਾਰੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਤੇ ਕਸ਼ਮੀਰ ਵਿੱਚ ਭਾਰੀ ਹਾਹਾਕਾਰ ਮੱਚ ਗਈ ਸੀ। ਇਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਤੋਂ ਪੰਜਾਬ ਵਾਪਸ ਮੰਗਵਾ ਲਿਆ ਸੀ।
ਭਾਰਤ ਵਿੱਚ ਜਬਰਦਸਤੀ ਮੁਸਲਮਾਨ ਬਣਾਏ ਜਾਣ ਦੀ ਮੁਹਿੰਮ ਕਸ਼ਮੀਰ ਵਿੱਚ ਤਾਂ ਬੜੀ ਸਖਤੀ ਨਾਲ ਲਾਗੂ ਕੀਤੀ ਗਈ। ਇਸ ਦੇ ਕਈ ਕਾਰਨ ਸਨ। ਇੱਕ ਤਾਂ ਇਹ ਕਿ ਮੁਸਲਮਾਨ ਚਾਹੁੰਦੇ ਸਨ ਕਿ ਇਸ 'ਭਾਰਤ ਦੇ ਸਵਰਗ' ਕਸ਼ਮੀਰ ਨੂੰ ਨਿਰੋਲ ਇਸਲਾਮੀ ਧਰਤੀ ਬਣਾਇਆ ਜਾਵੇ। ਦੂਜਾ, ਖਿਆਲ ਸੀ ਕਿ ਕਸ਼ਮੀਰੀ ਪੰਡਿਤਾਂ ਦੇ ਮੁਸਲਮਾਨ ਬਣਨ ਨਾਲ ਹਿੰਦੂ ਧਰਮ ਵਿੱਚ ਵੰਡੀ ਦਿਮਾਗੀ ਤਾਕਤ ਸਮਝੇ ਜਾਣ ਵਾਲੇ ਕਸ਼ਮੀਰੀ ਪੰਡਿਤ ਇਸਲਾਮ ਦੇ ਵਿੱਚ ਦਾਖਲ ਹੋ ਜਾਣਗੇ ਤੇ ਇਸਲਾਮ ਵਧੇਰੇ ਤਰੱਕੀ ਕਰੇਗਾ। ਇੱਕ ਇਹ ਵੀ ਖਿਆਲ ਸੀ ਕਿ ਇੱਥੇ ਗਰੀਬੀ ਬੜੀ ਹੈ ਇਥੋਂ ਦੇ ਲੋਕ ਲਾਲਚ ਵਿੱਚ ਵੀ ਛੇਤੀ ਫਸ ਸਕਣਗੇ ਅਤੇ ਛੇਤੀ ਹੀ ਇਸਲਾਮ ਧਰਮ ਕਬੂਲ ਕਰ ਲੈਣਗੇ।
ਇਹਨਾਂ ਖਿਆਲਾਂ ਦੇ ਅਧੀਨ ਔਰੰਗਜੇਬ ਨੇ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫਗਾਨ ਖਾਨ ਨੂੰ ਕਰੜੇ ਅਤੇ ਤਕੜੇ ਹੋ ਕੇ ਕੰਮ ਕਰਨ ਲਈ ਹੁਕਮ ਦਿੱਤਾ। ਉਸ ਨੇ ਪਿੰਡਾਂ ਦੇ ਪਿੰਡ ਘੇਰ ਲਏ ਅਤੇ ਵਸਨੀਕਾਂ ਨੂੰ ਤਲਵਾਰ ਦੇ ਜ਼ੋਰ ਨਾਲ ਕਲਮਾਂ ਪੜਾਉਣਾ ਸ਼ੁਰੂ ਕਰ ਦਿੱਤਾ। ਜਿਹੜੇ ਇੰਝ ਨਾ ਕਰਦੇ ਉਹਨਾਂ ਨੂੰ ਉੱਥੇ ਹੀ ਪਾਰ ਬੁਲਾਇਆ ਜਾਂਦਾ। ਮਾਮੂਲੀ ਜਾਤਾਂ ਦੇ ਲੋਕ ਧੜਾਧੜ ਜਨੇਊ ਲਾਹ ਕੇ ਕਲਮਾ ਪੜ੍ਹਣ ਲੱਗ ਪਏ ਅਤੇ ਕਈ ਅਣਖੀ ਕਸ਼ਮੀਰੀ ਪੰਡਿਤ ਆਪਣੇ ਧਰਮ ਨੂੰ ਨਾ ਛੱਡਣ ਕਰਕੇ ਤਲਵਾਰ ਦੀ ਭੇਟ ਚੜ੍ਹ ਗਏ।
ਅੰਤ ਨੂੰ ਸ਼ੇਰ ਅਫਗਾਨ ਖਾਨ ਕਸ਼ਮੀਰੀ ਪੰਡਿਤਾਂ ਨੂੰ ਇਸਲਾਮ ਕਬੂਲ ਕਰਾਉਣ ਦੀ ਮੁਹਿੰਮ ਵਿੱਚ ਹੋਰ ਜੋਰਾਂ ਨਾਲ ਜੁੱਟ ਪਿਆ। ਉਸ ਨੇ ਸੋਚਿਆ ਕਿ ਜੇ ਇਹ ਕਸ਼ਮੀਰੀ ਪੰਡਿਤ ਮੁਸਲਮਾਨ ਬਣ ਜਾਣ ਤਾਂ ਹੋਰਨਾਂ ਆਮ ਹਿੰਦੂਆਂ ਨੂੰ ਆਪਣੇ ਮਗਰ ਇਹ ਆਪਣੇ ਆਪ ਹੀ ਲਾ ਲੈਣਗੇ। ਬਹੁਤ ਸਾਰੇ ਪੰਡਿਤ ਉਸਦੀ ਸਖਤੀ ਝੱਲ ਨਾ ਸਕੇ। ਕੁਝ ਤਾਂ ਸ਼ਹੀਦ ਵੀ ਹੋ ਗਏ। ਇਹ ਹਾਲਾਤ ਵੇਖ ਕੇ ਪੰਡਿਤਾਂ ਦੇ ਮੁਖੀਆਂ ਨੇ ਉਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸ਼ੇਰ ਅਫਗਾਨ ਖਾਨ ਨੂੰ ਕਿਹਾ ਕਿ ਸਾਨੂੰ ਆਪਣਾ ਧਰਮ ਬਦਲਣ ਬਾਰੇ ਸੋਚਣ ਵਾਸਤੇ ਛੇ ਮਹੀਨੇ ਦੀ ਮੁਹਲਤ ਦਿੱਤੀ ਜਾਵੇ। ਸੂਬੇ ਨੇ ਮੁਹਲਤ ਦੇ ਦਿੱਤੀ ਅਤੇ ਨਾਲ ਹੀ ਕਹਿ ਦਿੱਤਾ ਕਿ ਮੁਹਲਤ ਲੰਘ ਜਾਣ ਤੇ ਤੁਸੀਂ ਚੁੱਪ ਕੀਤਿਆਂ ਕਲਮਾ ਪੜ੍ਹ ਲੈਣਾ ਨਹੀਂ ਤਾਂ ਸਾਰਿਆਂ ਨੂੰ ਮਾਰ ਦਿੱਤਾ ਜਾਵੇਗਾ।
ਇਸ ਤੋਂ ਮਗਰੋਂ ਮੁਖੀ ਕਸ਼ਮੀਰੀ ਪੰਡਿਤਾਂ ਨੇ ਪ੍ਰਸਿੱਧ ਹਿੰਦੂ ਤੀਰਥ ਅਮਰਨਾਥ ਦੇ ਮੰਦਰ ਵਿੱਚ ਇੱਕ ਭਾਰੀ ਇੱਕੱਠ ਕੀਤਾ। ਪਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਸਾਰੇ ਮਸਲੇ ਨੂੰ ਚੰਗੀ ਤਰਾਂ ਵਿੱਚਾਰਨ ਅਤੇ ਘੋਖਣ ਤੋਂ ਬਾਅਦ ਪੰਡਿਤਾਂ ਨੇ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਫਰਿਆਦੀ ਹੋਇਆ ਜਾਵੇ।
ਕਸ਼ਮੀਰੀ ਪੰਡਿਤਾਂ ਦਾ ਇੱਕ ਵਫਦ (ਪ੍ਰਤੀਨਿਧੀ ਮੰਡਲ) ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਉਹਨਾਂ ਨੇ ਆਪਣੀ ਦੁੱਖ ਭਰੀ ਕਹਾਣੀ ਰੋ-ਰੇ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਸੁਣਾਈ। ਨਾਲ ਉਹਨਾਂ ਨੇ ਛੇ ਮਹੀਨਿਆਂ ਦੀ ਮੁਹਲਤ ਦੀ ਗੱਲ ਵੀ ਦੱਸੀ ਅਤੇ ਬੇਨਤੀ ਕੀਤੀ ਕਿ ਮੁਹਲਤ ਮੁੱਕਣ ਤੋਂ ਪਹਿਲਾਂ-ਪਹਿਲਾਂ ਹੀ ਕੋਈ ਉਪਰਾਲਾ ਕਰਨਾ ਪਵੇਗਾ, ਨਹੀਂ ਤਾਂ ਸ਼ੇਰ ਅਫਗਾਨ ਖਾਨ ਸਾਨੂੰ ਜਬਰਨ ਮੁਸਲਮਾਨ ਬਣਾ ਲਵੇਗਾ। ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੁਣ ਕੇ ਗੁਰੂ ਜੀ ਸੋਚੀ ਪੈ ਗਏ। ਇੰਨੇ ਚਿਰ ਨੂੰ ਬਾਲ ਸ੍ਰੀ ਗੁਰੂ ਗੋਬਿੰਦ ਰਾਇ (ਸਿੰਘ) ਜੀ ਦਰਬਾਰ ਵਿੱਚ ਆਏ। ਪਿਤਾ ਜੀ ਦੇ ਸੋਚ ਭਰੇ ਗੰਭੀਰ ਚਿਹਰੇ ਵੱਲ ਵੇਖ ਕੇ ਆਪ ਨੇ ਗੁਰੂ ਜੀ ਨੂੰ ਕਿਹਾ,"ਪਿਤਾ ਜੀ ਕੀ ਸੋਚਦੇ ਹੋ? ਕੀ ਆਖਦੇ ਹਨ ਇਹ ਫਰਿਆਦੀ?
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸਿਆ,"ਪਿਆਰੇ ਲਾਲ ਜੀ! ਦੇਸ਼ ਵਿੱਚ ਧਰਮ ਦੇ ਨਾਂ ਤੇ ਹਨੇਰ ਮਚਿਆ ਹੋਇਆ ਹੈ ਅਤੇ ਜੁਲਮ ਕਮਾਇਆ ਜਾ ਰਿਹਾ ਹੈ। ਮੁਸਲਮਾਨ ਹਾਕਮਾਂ ਦੇ ਦਿਲ ਪੱਥਰ ਦੇ ਹੋ ਚੁੱਕੇ ਹਨ। ਉਹਨਾਂ ਦੀ ਆਤਮਾ ਮਰ ਚੁੱਕੀ ਹੈ। ਉਹਨਾਂ ਵਿੱਚ ਇਨਸਾਨੀ ਸ਼ੁਭ ਗੁਣ ਨਹੀਂ ਰਹੇ। ਦੂਜੇ ਪਾਸੇ, ਲੋਕਾਂ ਵਿੱਚ ਜਾਨ ਹੀ ਨਹੀਂ ਰਹਿ ਗਈ ਜਾਪਦੀ। ਉਹ ਮੁਰਦਿਆਂ ਵਾਂਗ ਨਿਸਚਲ ਹੋਈ ਸਭ ਕੁਝ ਬੋਲੀ ਜਾ ਰਹੇ ਹਨ। ਮੁਗਲਾਂ ਦੇ ਦਿਲ ਵਿੱਚ ਰੱਬ ਦਾ ਭੈਅ ਅਤੇ ਇਨਸਾਨੀਅਤ ਨਹੀਂ ਰਹੀ। ਪਰਜਾ ਵਿੱਚ ਦਰਦ ਤੇ ਦਇਆ ਦੀ ਜਾਗ ਲਾਉਣ ਦੀ ਲੋੜ ਹੈ। ਮੁਰਦਾ ਹੋ ਚੁੱਕੇ ਹਿੰਦੂਆਂ ਵਿੱਚ ਨਵੀਂ ਜਾਨ ਭਰ ਕੇ ਉਹਨਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਕਰਨ ਦੀ ਲੋੜ ਹੈ। ਇਹ ਬਹੁਤ ਵੱਡਾ ਕੰਮ ਹੈ। ਇਹ ਕੰਮ ਕੋਈ ਵੱਡੀ ਮਹਾਂਬਲੀ ਆਤਮਾ ਹੀ ਕਰ ਸਕਦੀ ਹੈ। ਲੋੜ ਹੈ, ਕੋਈ ਉੱਤਮ ਪੁਰਖ ਜਾਂ ਮਹਾਂਪੁਰਖ ਆਪਣੇ ਆਪ ਦੀ ਕੁਰਬਾਨੀ ਦੇਵੇ। ਇਸ ਤੋਂ ਇਲਾਵਾ ਧਰਮ ਦੀ ਰੱਖਿਆ ਦਾ ਹੋਰ ਕੋਈ ਰਾਹ ਨਹੀਂ। ਪਰ ਐਸਾ ਮਹਾਂਬਲੀ ਉੱਤਮ ਪੁਰਸ਼ ਕੌਣ ਹੋ ਸਕਦਾ ਹੈ? ਇੰਨਾ ਕਹਿਣ ਦੀ ਦੇਰ ਸੀ ਕਿ 9 ਸਾਲ ਦੇ ਬਾਲ ਗੋਬਿੰਦ ਰਾਏ ਜੀ ਪਿਤਾ ਜੀ ਦੇ ਨੇਤਰਾਂ ਵਿੱਚ ਨੇਤਰ ਪਾ ਕੇ ਕਹਿਣ ਲੱਗੇ,"ਆਪ ਨਾਲੋਂ ਵਧੇਰੇ ਬਲੀ ਆਤਮਾ ਹੋਰ ਕਿਸ ਦੀ ਹੋ ਸਕਦੀ ਹੈ? ਆਪ ਨਾਲੋਂ ਵਧੇਰੇ ਉੱਤਮ ਪੁਰਸ਼ ਕੌਣ ਹੋ ਸਕਦਾ? ਆਪ ਤੋਂ ਇਲਾਵਾ ਹੋਰ ਕੌਣ ਇਸ ਕਾਰਜ ਦੇ ਵਧੇਰੇ ਯੋਗ ਹੋ ਸਕਦਾ ਹੈ। ਆਪ ਜੀ ਜਾਓ ਤੇ ਇਨ੍ਹਾਂ ਦੇ ਧਰਮ ਦੀ ਲਾਜ ਬਚਾਉ।"
After spending about a year in Assam, Sri Guru Tegh Bahadur Sahib Ji returned to Punjab. During his journey, he learned from the people about the oppressive policies of Emperor Aurangzeb. It was widely discussed that Aurangzeb had decreed that the administration of the kingdom would strictly follow Islamic law, and that the lives of the people should be regulated according to the injunctions of the Quran.
His policies treated Hindus and Sikhs as infidels, demanding their forced conversion to Islam. Those who resisted were persecuted. In 1669 AD, Aurangzeb ordered Hindu temples, schools and religious institutions to be demolished and replaced with mosques. Hindus faced heavy taxes, exclusion from government service and harsh restrictions on daily life. This tyranny caused widespread anger, especially in Punjab and Kashmir. Some Hindus were forcibly pressured to embrace Islam, while others were martyred.
The campaign of forced conversion in Kashmir was carried out rigorously. Aurangzeb’s administration aimed to make Kashmir a purely Islamic region and believed that converting the intellectual and religiously influential Kashmiri Pandits would facilitate the spread of Islam. Poverty in the region was seen as a factor that would make the people more susceptible to conversion.
The governor of Kashmir, Sher Afghan Khan, acted with extreme severity, compelling villagers to recite the Kalma (Islamic declaration of faith) under threat of death. Many Pandits resisted; some were martyred, while others, unable to bear the oppression, reluctantly abandoned their faith. In desperation, the Pandit leaders approached Sher Afghan Khan, pleading for time to deliberate over the question of religious conversion. The governor granted them six months, but warned that once this period expired, all who refused to recite the Kalma would be executed without mercy.
Confronted with this grim ultimatum, the Kashmiri Pandits convened a large assembly at the sacred Hindu pilgrimage site of Amarnath. With heavy hearts, they prayed for divine guidance. After long deliberation, they reached a collective decision: the matter was not one they could resolve alone. Only a spiritual authority of the highest order could defend their faith against such tyranny.
Thus, it was resolved that an appeal should be made to the court of Sri Guru Tegh Bahadur Sahib Ji, the ninth Guru of the Sikhs, renowned across the land for his spiritual greatness, moral courage and uncompromising stand for righteousness. A delegation, led by Pandit Kirpa Ram, travelled to Anandpur Sahib to present their plight to the Guru. Tearfully, they explained the six-month ultimatum given by Sher Afghan Khan and pleaded for intervention before they were forcibly converted.
Guru Sahib was deeply moved by their appeal. Young Sri Guru Gobind Rai Ji, observing his father’s solemn expression, inquired, “Father, what troubles these petitioners?”
Guru Tegh Bahadur Sahib Ji replied, “There is darkness in the land in the name of religion. Oppression is rampant. The rulers’ hearts are hardened, their souls devoid of humanity. People live as if lifeless, oppressed and fearful. Only a great and courageous soul can awaken the downtrodden, restore their faith and protect the honour of their religion. To achieve this, someone must willingly sacrifice themselves for the cause of righteousness. There is no other way.”
Looking into his father’s eyes, young Gobind Rai Ji responded, “Who could possess a more courageous spirit than you? Who could be a better man for this cause than you? Who else is more worthy to take up this task? Father you alone can save the honour of their religion.”
These words, uttered by the child Gobind Rai, affirmed the path of martyrdom for Guru Tegh Bahadur Sahib Ji, marking a turning point in Sikh history and in the history of religious freedom in India.
श्री गुरु तेग बहादुर साहिब जी लगभग दो वर्ष असम में रहने के बाद शीघ्र ही पंजाब लौट आये। पंजाब लौटते समय रास्ते में लोगों से गुरू साहिब को औरंगजेब की कुटिल नीतियों के बारे में पता चला। लोगों में यह आम चर्चा थी कि औरंगजेब ने गद्दी पर बैठते ही घोषणा कर दी थी कि देश में शासन व्यवस्था इस्लामी व्यवस्था या इस्लाम की शिक्षाओं पर आधारित होगी। लोगों का जीवन कुरान के आदेशों के अनुसार बनाया जाएगा। हिंदुओं और सिक्खों के बारे में उनकी नीति यह थी कि ये लोग काफिर हैं और उनके साथ वही व्यवहार किया जाना चाहिए जो कुरान में काफिरों के लिए निर्धारित है। उसने घोषणा की कि इन लोगों को जबरन इस्लाम में परिवर्तित किया जाएगा और यदि वे इस्लाम स्वीकार नहीं करेंगे तो उन्हें सताया जाएगा।
1669 में उसने आदेश जारी किया कि हिंदू मंदिरों, धर्मशालाओं और स्कूलों को ध्वस्त कर दिया जाए और उनके स्थान पर मस्जिदें बनाई जाएं। इस आदेश का कठोरता से पालन किया गया। हिंदू जनता पर बाध्यताओं और अत्याचारों का पहाड़ टूट पड़ा। उनके मंदिरों, स्कूलों और धार्मिक संस्थानों को ध्वस्त करके उनके स्थान पर मस्जिदें बनाने की प्रक्रिया शुरू की गई। इन लोगों पर मुस्लिम प्रजा से अलग कर लगाए जाते थे। उन्हें सरकारी नौकरियों से हटा दिया जाता था। उनके दैनिक जीवन में कई तरह के प्रतिबंध लगाए जाते थे।
इस व्यवहार ने हिन्दुओ के नाक में दमकर दिया था। अलग अलग स्थानों पर उन्हें किसी न किसी बहाने से गिरफ्तार किया गया और फिर उनसे कहा गया कि यदि वे अपनी जान बचाना चाहते हैं तो मुसलमान बन जाएं। पूरे देश में, खासकर पंजाब और कश्मीर में, भारी आक्रोश था। इन्हीं दिनों श्री गुरु तेग बहादुर साहिब जी ने अपने परिवार को पटना साहिब से पंजाब वापस बुला लिया।
भारत में जबरन धर्म परिवर्तन करा कर मुसलमान बनाने का अभियान कश्मीर में बहुत सख्ती से लागू किया गया। इसके कई कारण थे। एक यह कि मुसलमान चाहते थे कि 'भारत का स्वर्ग' कश्मीर पूरी तरह से इस्लामी भूमि बन जाए। दूसरा, यह माना जाता था कि कश्मीरी पंडितों को इस्लाम में परिवर्तित करने से, कश्मीरी पंडित, जिन्हें हिंदू धर्म में एक महान बौद्धिक शक्ति माना जाता था, इस्लाम में परिवर्तित हो जाएंगे और इस्लाम आगे बढ़ेगा। ऐसी भी मान्यता थी कि यहां बहुत गरीबी होने के कारण लोग आसानी से लालच के शिकार हो जाते हैं और जल्द ही इस्लाम धर्म अपना लेते हैं।
इन विचारों के तहत, औरंगजेब ने कश्मीर के सूबेदार शेर अफगान खान को कठोरता और दृढ़ता से कार्य करने का आदेश दिया। उसने गाँवों को घेर लिया और तलवार के बल पर वहाँ के निवासियों को कलमा पढाना शुरू कर दिया। जो लोग ऐसा नहीं करते थे उन्हें मौत के घाट उतार दिया जाता था। निचली जातियों के लोग बड़ी संख्या में अपने जनेऊ उतरकर कलमा पढ़ने लगे और कई स्वाभिमानी कश्मीरी पंडितों को अपना धर्म न छोड़ने के कारण मौत के घाट उतार दिया गया।
अंततः शेर अफ़ग़ान ख़ान कश्मीरी पंडितों को इस्लाम में परिवर्तित करने के अभियान में और अधिक सक्रियता से शामिल हो गया। उनका मानना था कि यदि ये कश्मीरी पंडित मुसलमान बन जाएं तो वे स्वतः ही अन्य साधारण हिंदुओं पर अपना प्रभुत्व स्थापित कर लेंगे। कई पंडित उनकी सख्ती बर्दाश्त नहीं कर सके, कुछ तो शहीद भी हो गए। यह स्थिति देखकर पंडितों के नेता उनसे मिले और शेर अफ़ग़ान ख़ान से अनुरोध किया कि उन्हें धर्म परिवर्तन के बारे में सोचने के लिए छह महीने का समय दिया जाए। शेर अफ़ग़ान ख़ान ने एक समय सीमा दी और यह भी कहा कि जब समय सीमा बीत जाए तो चुपचाप कलमा पढ़ लेना, अन्यथा सभी को मार दिया जाएगा।
इसके बाद, प्रमुख कश्मीरी पंडितों ने प्रसिद्ध हिंदू तीर्थस्थल अमरनाथ पर एक विशाल सभा आयोजित की। भगवान से प्रार्थना और विनती करने तथा सम्पूर्ण मामले पर गहनता से विचार करने और जांच करने के बाद पंडितों ने श्री गुरु तेग बहादुर साहिब जी के दरबार में अपील करने का निर्णय लिया।
पंडित किरपा राम के नेतृत्व में कश्मीरी पंडितों का एक प्रतिनिधिमंडल श्री आनंदपुर साहिब पहुँचा और रोते हुए श्री गुरु तेग बहादुर साहिब जी के दरबार में अपनी दुःख भरी कहानी सुनाई। उन्होंने छह महीने की मोहलत अवधि का भी उल्लेख किया और अनुरोध किया कि मोहलत अवधि समाप्त होने से पहले कुछ प्रयास किए जाने चाहिए, अन्यथा शेर अफगान खान हमें जबरदस्ती इस्लाम में परिवर्तित कर देगा। कश्मीरी पंडितों का रोना सुनकर गुरु जी विचारमग्न हो गए। थोड़ी देर बाद, युवा गुरु गोबिंद राय (सिंह) जी दरबार में आए। अपने पिता के गंभीर और विचारमग्न चेहरे को देखकर उन्होंने गुरु जी से पूछा, "पिता जी, आप क्या सोचते हैं? ये शिकायतकर्ता क्या कहते हैं?"
श्री गुरु तेग बहादुर साहिब जी ने कहा, "प्रिय लाल जी! देश में धर्म के नाम पर अंधकार फैला हुआ है और अत्याचार हो रहे हैं। "मुस्लिम शासकों के हृदय पत्थर हो गए हैं। उनकी आत्माएँ मर चुकी हैं। उनमें कोई मानवीय गुण नहीं बचा है। दूसरी ओर, लोगों ने जीवन की सारी समझ खो दी है। वे मरे हुए लोगों की तरह निश्चल हैं, और जो कुछ भी कह सकते हैं, कह रहे हैं। मुगलों के दिलों से ईश्वर और मानवता का भय समाप्त हो चुका है। लोगों में पीड़ा और करुणा जगाने की आवश्यकता है। मृत हिंदुओं में नवजीवन का संचार करने और उन्हें अत्याचार का सामना करने के लिए तैयार करने की आवश्यकता है। यह एक बहुत बड़ा कार्य है। यह कार्य केवल एक महान और शक्तिशाली आत्मा ही कर सकती है। एक महान व्यक्ति के लिए स्वयं का बलिदान करना आवश्यक है। इसके अलावा धर्म की रक्षा का कोई दूसरा उपाय नहीं है। लेकिन इतना महान और नेक इंसान कौन हो सकता है? कुछ कहने की देर ही हुई थी कि 9 साल के गोबिंद राय जी ने अपने पिता की आँखों में देखते हुए कहा, "आपसे ज़्यादा त्यागी आत्मा और किसकी हो सकती है?" "आपसे अच्छा आदमी कौन हो सकता है? इस काम के लिए आपसे ज़्यादा योग्य और कौन हो सकता है? आप जाओ और उनके धर्म की लाज बचाओ।"