੩੫੦ ਸਾਲਾਂ ਸ਼ਹੀਦੀ ਵਿਰਾਸਤ:
ਹਿੰਦ ਦੀ ਚਾਦਰ
३५० सालों की शहीदी विरासत:
हिन्द दी चादर
350 Years of Martyrdom Legacy:
Hind Di Chadar
Gurudwara

ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਤੋਂ ਬਾਅਦ ਕਾਜ਼ੀ ਅਬਦੁਲ ਵਹਾਬ ਦੁਹਰਾ ਗੁਰੂ ਸਾਹਿਬ ਜੀ ਨੂੰ ਨਾ ਡੁਲਾ ਸਕਿਆ ਤਾਂ ਉਸ ਨੇ ਬਾਦਸ਼ਾਹ ਔਰੰਗਜ਼ੇਬ ਦਾ ਆਖਿਰੀ ਹੁਕਮ ਗੁਰੂ ਸਾਹਿਬ ਨੂੰ ਸੁਣਾਇਆ ਤਿੰਨ ਗੱਲਾਂ ਵਿੱਚੋਂ ਤੁਹਾਨੂੰ ਇੱਕ ਕਰਨੀ ਪਵੇਗੀ, ਜਿਹੜੀ ਮਰਜੀ ਚੁਣ ਲਉ। ਉਹ ਤਿੰਨ ਸ਼ਰਤਾਂ ਸਨ :
1. ਕਲਮਾ ਪੜੋ ਤੇ ਮੁਸਲਮਾਨ ਹੋ ਜਾਓ
2. ਕਰਾਮਾਤ ਵਿਖਾਓ
3. ਮੌਤ ਲਈ ਤਿਆਰ ਹੋ ਜਾਓ


ਗੁਰੂ ਜੀ ਨੇ ਸ਼ਾਂਤੀ ਸਹਿਤ ਉੱਤਰ ਦਿੱਤਾ ਕਿ, "ਅਸਾਂ ਨਾ ਹੀ ਆਪਣਾ ਧਰਮ ਛੱਡਣਾ ਹੈ ਅਤੇ ਨਾ ਹੀ ਕਰਾਮਾਤ ਵਿਖਾਉਣੀ ਹੈ, ਤੁਸੀਂ ਜੋ ਕਰਨਾ ਹੈ ਕਰੋ ਅਸੀਂ ਤਿਆਰ ਹਾਂ।" ਇਹ ਸੁਣ ਕੇ ਗੁਰੂ ਜੀ ਨੂੰ ਸ਼ਹੀਦ ਕਰਨ ਦੀ ਤਿਆਰੀ ਕੀਤੀ ਗਈ। ਦਿਨ ਤੇ ਸਮਾਂ ਨੀਅਤ ਕੀਤਾ ਗਿਆ। ਸ਼ਹਿਰ ਵਿੱਚ ਢੰਡੋਰਾ ਪਿਟ ਦਿੱਤਾ ਗਿਆ। ਮਿੱਥੇ ਸਮੇਂ ਤੇ ਗੁਰੂ ਜੀ ਨੂੰ ਪਿੰਜਰੇ ਵਿਚੋਂ ਕੱਢ ਕੇ ਚਾਂਦਨੀ ਚੌਂਕ ਵਿਚ ਲਿਆਂਦਾ ਗਿਆ। ਆਪ ਜੀ ਦੀ ਇੱਛਾ ਅਨੁਸਾਰ ਆਪ ਨੂੰ ਪਾਸ ਦੇ ਖੂਹ ਤੋਂ ਇਸ਼ਨਾਨ ਕਰਾਇਆ ਗਿਆ। ਫੇਰ ਆਪ ਬੋਹੜ ਹੇਠ ਆ ਬੈਠੇ ਜਲਾਦ ਤਲਵਾਰ ਧੂਹੀ ਆਪਦੇ ਪਾਸ ਜਾ ਖੜਾ ਹੋਇਆ। ਹਜ਼ਾਰਾਂ ਲੋਕ ਭਰੀਆਂ ਅੱਖਾਂ ਨਾਲ ਇਹ ਸਭ ਕੁਝ ਵੇਖ ਰਹੇ ਸਨ। ਗੁਰੂ ਜੀ ਨੇ ਜਲਾਦ ਨੂੰ ਕਿਹਾ ਕਿ,"ਜਿਸ ਵੇਲੇ ਅਸੀਂ ਪਾਠ ਦਾ ਭੋਗ ਪਾ ਕੇ ਸੀਸ ਨਿਵਾਈਏ ਅਕਾਲ ਪੁਰਖ ਦੇ ਚਰਨਾਂ ਵਿੱਚ. ਉਸ ਵੇਲੇ ਸਾਨੂੰ ਸ਼ਹੀਦ ਕਰ ਦੇਣਾ।" ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚੌਂਕੜਾ ਮਾਰ ਕੇ ਇਕਾਗਰ ਚਿੱਤ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਬਿਰਤੀ ਜੋੜ ਕੇ ਪੂਰਨ ਸ਼ਾਂਤੀ ਵਿੱਚ ਬੈਠੇ ਜਪੁਜੀ ਸਾਹਿਬ ਦਾ ਪਾਠ ਕਰਨ ਲੱਗ ਪਏ। ਜਪੁਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ। ਆਪ ਨੇ ਧੰਨ ਵਾਹਿਗੁਰੂ ਆਖ ਕੇ ਸੀਸ ਨਿਵਾਇਆ, ਸਮਾਣੇ ਦੇ ਜਲਾਦ ਸੰਯਦ ਜਲਾਲ ਉੱਦੀਨ ਨੇ ਤਲਵਾਰ ਚਲਾਈ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਅੱਡ ਹੋ ਗਿਆ। ਇਹ ਸਾਕਾ 11 ਨਵੰਬਰ 1675 ਈਸਵੀ ਨੂੰ ਹੋਇਆ. ਜਿਸ ਥਾਂ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਉਸ ਅਸਥਾਨ 'ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।

ਪਾਵਨ ਸੀਸ ਦੀ ਸੰਭਾਲ -

ਗੁਰੂ ਜੀ ਦੇ ਧੜ ਤੇ ਸੀਸ ਨੂੰ ਉੱਥੇ ਹੀ ਪਏ ਰਹਿਣ ਦਿੱਤਾ ਗਿਆ ਤੇ ਆਲੇ ਦੁਆਲੇ ਪਹਿਰਾ ਲਾ ਦਿੱਤਾ ਗਿਆ। ਰਾਤ ਨੂੰ ਪਹਿਰੇਦਾਰਾਂ ਤੋਂ ਅੱਖ ਬਚਾ ਕੇ ਸ੍ਰੀ ਅਨੰਦਪੁਰੋਂ ਆਏ ਇਕ ਸਿੱਖ ਭਾਈ ਜੈਤਾ ਜੀ ਨੇ ਸੀਸ ਚੁੱਕ ਲਿਆ ਤੇ ਚਾਦਰ ਵਿੱਚ ਵਲੇਟ ਕੇ ਅਨੰਦਪੁਰ ਸਾਹਿਬ ਲੈ ਗਏ। ਦਸਮ ਪਾਤਸ਼ਾਹ ਨੇ ਭਾਈ ਜੈਤੇ ਨੂੰ ਘੁੱਟ ਕੇ ਹਿੱਕ ਨਾਲ ਲਾਇਆ ਤੇ ਬਚਨ ਕੀਤਾ 'ਰੰਘਰੇਟਾ ਗੁਰੂ ਕਾ ਬੇਟਾ" ਇਸ ਤੋਂ ਮਗਰੋਂ ਸ੍ਰੀ ਦਸਮੇਸ਼ ਜੀ ਅਤੇ ਸੰਗਤ ਨੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸ ਗੰਜ ਸਾਹਿਬ ਵਾਲੇ ਅਸਥਾਨ 'ਤੇ ਕੀਤਾ।


ਪਾਵਨ ਧੜ ਦਾ ਸੰਸਕਾਰ - 
ਗੁਰੂ ਜੀ ਦੇ ਧੜ ਨੂੰ ਇੱਕ ਸ਼ਰਧਾਲੂ ਸਿੱਖ ਭਾਈ ਲੱਖੀ ਸ਼ਾਹ ਵਣਜਾਰਾ ਬੜੀ ਹੁਸ਼ਿਆਰੀ ਨਾਲ ਗੱਡੇ ਵਿੱਚ ਲੱਦ ਕੇ ਆਪਣੇ ਘਰ ਲੈ ਗਿਆ। ਉੱਥੇ ਉਸਨੇ ਆਪਣੇ ਘਰ ਦੇ ਅੰਦਰ ਚਿਖਾ ਬਣਾਈ ਧੜ ਨੂੰ ਉਸ ਉੱਪਰ ਰੱਖਿਆ ਅਤੇ ਘਰ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਉਸਨੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ, ਉਸ ਅਸਥਾਨ ਨੂੰ ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਮਹਾਨ ਸ਼ਹਾਦਤ ਦਾ ਵਰਣਨ ਆਪਣੀ ਸ਼ਬਦਾਂ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੰਜ ਕੀਤਾ:


ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨਿ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਯਾ ਪਰੁ ਸੀ ਨ ਉਚਰੀ॥੧੩॥
ਧਰਮ ਹੇਤ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰੁ ਸਿਰਰੁ ਨ ਦੀਆ॥
ਨਾਟਕ ਚੇਟਕ ਕੀਏ ਕੁਕਾਜਾ॥
ਪ੍ਰਭ ਲੋਗਨ ਕਹ ਆਵਤ ਲਾਜਾ॥੧੪॥
ਠੀਕਰਿ ਫੇਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥੧੫॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥੧੬॥

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਸੇ ਖ਼ਾਸ ਖਿੱਤੇ (ਭਾਰਤ) ਦੇ ਲੋਕਾਂ ਲਈ ਸ਼ਹੀਦੀ ਨਹੀਂ ਦਿੱਤੀ. ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਸੀ, ਉਨ੍ਹਾਂ ਦੀ ਸ਼ਹੀਦੀ ਸਮੁੱਚੇ ਸੰਸਾਰ ਦੇ ਮਜ਼ਲੂਮਾਂ ਲਈ ਸੀ। (ਇਹ ਗੱਲ ਵੱਖਰੀ ਸੀ ਕਿ ਉਦੋਂ ਹਿੰਦੂ / ਬ੍ਰਾਹਮਣ ਅੱਤਿਆਚਾਰਾਂ ਦਾ ਸ਼ਿਕਾਰ ਹੋ ਰਹੇ ਸਨ)। ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹਜੂਰੀ ਕਵੀ ਭਾਈ ਸੈਣਾ ਸਿੰਘ ਸੈਨਾਪਤੀ ਲਿਖਦਾ ਹੈ :


ਪ੍ਰਗਟ ਭਏ ਗੁਰੂ ਤੇਗ ਬਹਾਦਰ।
ਸਗਲ ਸ੍ਰਿਸਟਿ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ।
ਅਟੱਲ ਕਰੀ ਕਲਿਯੁਗ ਮੈ ਸਾਖੀ॥੧੪॥
ਸਗਲ ਸ੍ਰਿਸਟਿ ਜਾ ਕਾ ਜਸ ਭਯੋ।
ਜਿਹ ਤੇ ਸਰਬ ਧਰਮ ਬਚਯੋ।
ਤੀਨ ਲੋਕ ਮੈ ਜੈ ਜੈ ਭਈ।
ਸਤਿਗੁਰੂ ਪੈਜ ਰਾਖ ਇਮ ਲਈ।

Gurudwara

After the martyrdom of Bhai Mati Das Ji, Bhai Sati Das Ji and Bhai Dayala Ji, Qazi Abdul Wahab once again tried to persuade Guru Tegh Bahadur Sahib Ji to change his stance. When he failed, he conveyed the final command of Emperor Aurangzeb; the Guru had to choose one of three conditions-
1.Recite the Kalma and embrace Islam
2.Perform a miracle
3.Prepare for execution


Guru Sahib responded calmly and with unshaken resolve:
At the appointed hour, Guru Sahib was brought out of the cage and taken to Chandni Chowk. As per his wish, he was bathed in water before the execution. He then sat peacefully beneath a tree, while the executioner stood beside him with a drawn sword. Thousands of people gathered, their eyes filled with tears, to witness this unparalleled moment of sacrifice. Guru Ji turned to the executioner and said, “When I have completed the recitation and bowed my head at the feet of the Eternal God, then perform your duty.” With a steady mind and serene composure, Sri Guru Tegh Bahadur Sahib Ji sat in deep concentration at the feet of God and began to recite Japji Sahib. When the recitation was completed, he bowed his head and uttered the divine name. In that moment, the executioner, Sayyid Jalal Uddin, struck with his sword and severed Guru Sahib Ji’s head from his body. This act of supreme martyrdom took place on 11 November 1675 AD. The sacred site of this unparalleled sacrifice is today marked by Gurdwara Sis Ganj Sahib in Chandni Chowk, Delhi.

Preservation of the Sacred Head -

Guru Sahib’s body and head were left lying at the site, heavily guarded. At night, Bhai Jaita Ji, a devoted Sikh who had come from Sri Anandpur Sahib, managed to evade the guards. He lifted the severed head of Guru Tegh Bahadur Ji, wrapped it in a sheet and carried it to Anandpur Sahib. The Tenth Master, Guru Gobind Singh Ji, embraced Bhai Jaita Ji and declared with affection, Raṅghreṭā Gurū kā beṭā (“The Ranghreta is the Guru’s own son”). Thereafter, Guru Gobind Singh Ji and the Sikh Sangat performed the cremation of the sacred head at the site that is today marked by Gurdwara Sis Ganj Sahib, Anandpur Sahib.


Meanwhile, a devout Sikh, Bhai Lakhi Shah Vanjara, with great ingenuity, placed Guru Sahib’s body in a cart and transported it to his home. There, he constructed a funeral pyre inside his house, placed the body upon it and set the entire house ablaze so that the cremation might pass unnoticed by Mughal authorities. The place where this act of devotion was performed is now sanctified as Gurdwara Rakab Ganj Sahib, Delhi.


The Tenth Master, Guru Gobind Singh Ji, recorded the supreme martyrdom of his revered father in these words:

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨਿ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਯਾ ਪਰੁ ਸੀ ਨ ਉਚਰੀ॥੧੩॥
ਧਰਮ ਹੇਤ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰੁ ਸਿਰਰੁ ਨ ਦੀਆ॥
ਨਾਟਕ ਚੇਟਕ ਕੀਏ ਕੁਕਾਜਾ॥
ਪ੍ਰਭ ਲੋਗਨ ਕਹ ਆਵਤ ਲਾਜਾ॥੧੪॥
ਠੀਕਰਿ ਫੇਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥੧੫॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥੧੬॥

Sri Guru Tegh Bahadur Sahib Ji did not lay down his life for the people of any single region, nor can his martyrdom be confined within the geographical limits of India. His supreme sacrifice was for the defence of dharma itself; for the preservation of truth, justice and the right to religious freedom. It was not bound to one community but extended to all who were oppressed, regardless of caste, creed, or land. His act was for the liberation of humanity at large, a testament to the universality of the Sikh ethos. At that historical juncture, it so happened that Hindus, particularly the Kashmiri Pandits, were enduring grave persecution and tyranny; yet the Guru’s stand transcended their plight alone. It embodied a principle that safeguarded the dignity of every human being. Bearing this in mind, Bhai Saina Singh Senapati, the court poet of Sri Guru Gobind Singh Ji, composed verses that commemorate this unparalleled martyrdom.


ਪ੍ਰਗਟ ਭਏ ਗੁਰੂ ਤੇਗ ਬਹਾਦਰ।
ਸਗਲ ਸ੍ਰਿਸਟਿ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ।
ਅਟੱਲ ਕਰੀ ਕਲਿਯੁਗ ਮੈ ਸਾਖੀ॥੧੪॥
ਸਗਲ ਸ੍ਰਿਸਟਿ ਜਾ ਕਾ ਜਸ ਭਯੋ।
ਜਿਹ ਤੇ ਸਰਬ ਧਰਮ ਬਚਯੋ।
ਤੀਨ ਲੋਕ ਮੈ ਜੈ ਜੈ ਭਈ।
ਸਤਿਗੁਰੂ ਪੈਜ ਰਾਖ ਇਮ ਲਈ।

Gurudwara

भाई मति दास जी, भाई सती दास जी और भाई दयाला जी की शहादत के बाद काजी अब्दुल वहाब दुहरा गुरु साहिब जी को डगमगाने में सफल न हो सका। उन्होंने गुरु साहिब को बादशाह औरंगज़ेब का आखिरी आदेश सुनाया: "आपको तीन चीज़ों में से एक करना होगा, जो भी आपको पसंद हो, चुन लीजिए।" वे तीन शर्तें थीं:
१. कलमा पढ़ो और मुसलमान बनो
२. चमत्कार दिखाओ
३. मरने के लिए तैयार हो जाओ


गुरु जी ने शांतिपूर्वक उत्तर दिया कि, "हमने न तो अपना धर्म छोड़ना है और न ही कोई करामात दिखानी है। तुम जो करना चाहते हो करो, हम तैयार हैं।" यह सुनकर गुरु जी को शहीद करने की तैयारी की गई। दिन और समय तय किया गया। शहर में ढिंढोरा पिटवा दिया गया। नियत समय पर गुरु जी को पिंजरे से बाहर निकालकर चांदनी चौक लाया गया और उनकी इच्छानुसार उन्हें पास के एक कुएँ में स्नान कराया गया। फिर वे बरगद के नीचे आकर बैठ गए। जालाद तलवार लेकर उनके पास खड़ा हो गया। हज़ारों लोग भरी आँखों से यह सब कुछ देख रहे थे। गुरु जी ने जल्लाद से कहा, "जिस समय हम पाठ का भोग लगाकर अकाल पुरख के चरणों में शीश झुकाएँ, उसी समय हमें शहीद कर देना।" श्री गुरु तेग बहादुर साहिब जी एकाग्र मन से, ईश्वर के चरणों में पूर्ण शांति से बैठे हुए, जपजी साहिब का पाठ करने लगे। जपजी साहिब का पाठ पूरा हुआ। उन्होंने सिर झुकाकर कहा, "शुक्र है वाहेगुरु का!" उस समय के जल्लाद सैयद जलालुद्दीन ने तलवार घुमाई और गुरु साहिब जी का सिर धड़ से अलग हो गया। यह शहादत 11 नवंबर, 1675 ई. को हुआ था। गुरुद्वारा सीस गंज साहिब उस स्थान पर स्थित है जहाँ गुरु जी शहीद हुए थे।

पवित्र शीश की संभाल -

गुरु जी के धड़ और शीश को वहीं पड़ा रहने दिया गया और चारों ओर पहरा बिठा दिया गया। रात को पहरेदारों से आँख बचाकर श्री आनंदपुर से आए एक सिख, भाई जैता जी ने शीश उठा लिया और उसे चादर में लपेटकर आनंदपुर साहिब ले गए। दसवें पातशाह ने भाई जैते को गले लगाया और कहा, "रंगरेटा गुरु का बेटा।" इसके बाद श्री दशमेश जी और संगत ने आनंदपुर साहिब के गुरुद्वारा सीस गंज साहिब में शीश का अंतिम संस्कार किया।


एक धर्मनिष्ठ सिख, भाई लखी शाह वंजारा, ने बड़ी चतुराई से गुरु के पार्थिव शरीर को एक गाड़ी में लादकर अपने घर ले गए। वहाँ उन्होंने अपने घर के अंदर एक चिता बनाई, उस पर गुरु के पार्थिव शरीर को रखा और घर में आग लगा दी। इस प्रकार उन्होंने गुरु जी के पार्थिव शरीर का अंतिम संस्कार किया, वह स्थान अब गुरुद्वारा रकाब गंज साहिब के नाम से जाना जाता है। श्री गुरु तेग बहादुर साहिब जी की इस महान शहादत का वर्णन दशमेश पिता श्री गुरु गोबिंद सिंह जी ने अपने शब्दों में इस प्रकार किया है:

तिलक जंझू राखा प्रभ ता का॥
कीनो बडो कलू महि साका॥
साधनि हेत इती जिनि करी॥
सीसु दीया परु सी न उचरी॥१३॥
धरम हेत साका जिनि किया॥
सीसु दीया परु सिररु न दिया॥
नाटक चेटक कीए कुकाजा॥
प्रभ लोगन कह आवत लाजा॥१४॥
ठीकरि फेरि दिलीसि सिरि प्रभ पुर किया पयान॥
तेग बहादर सी क्रिया करी न किनहूं आन॥१५॥
तेग बहादर के चलत भयो जगत को सोक॥
है है है सब जग भयो जय जय जय सुर लोक॥१६॥

श्री गुरु तेग बहादुर साहिब जी ने किसी विशेष क्षेत्र (भारत) के लोगों के लिए अपना बलिदान नहीं दिया। उन्होंने धर्म की रक्षा के लिए अपना बलिदान दिया, उनका बलिदान पूरे विश्व के शोषितों के लिए था। (यह अलग बात थी कि उस समय हिंदुओं/ब्राह्मणों पर अत्याचार हो रहे थे।) इसी बात को ध्यान में रखते हुए श्री गुरु गोबिंद सिंह जी के हजूरी कवि भाई सैना सिंह सेनापति लिखते हैं:


प्रगट भए गुरु तेग बहादर।
सगल सृष्टि पै ढापी चादर।
करम धरम की जिनि पति राखी।
अटल करी कलियुग मै साखी॥१४॥
सगल सृष्टि जा का जस भयो।
जिह ते सरब धरम बचयो।
तीन लोक मै जय जय भई।
सतिगुरु पैज राख इम लई॥