੩੫੦ ਸਾਲਾਂ ਸ਼ਹੀਦੀ ਵਿਰਾਸਤ:
ਹਿੰਦ ਦੀ ਚਾਦਰ
३५० सालों की शहीदी विरासत:
हिन्द दी चादर
350 Years of Martyrdom Legacy:
Hind Di Chadar
diala ji

ਭਾਈ ਦਿਆਲਾ ਜੀ -

ਆਪ ਭਾਈ ਮਾਈ ਦਾਸ ਦੇ ਪੁੱਤਰ ਸਨ ਅਤੇ ਭਾਈ ਮਨੀ ਸਿੰਘ ਜੀ ਦੇ ਭਰਾ ਸਨ। ਆਪ ਜੀ ਨੇ ਆਪਣਾ ਪੂਰਾ ਜੀਵਨ ਗੁਰੂ ਘਰ ਦੀ ਸੇਵਾ ਸਿਮਰਨ ਵਿੱਚ ਅਤੇ ਸਿੱਖੀ ਸਿਦਕ ਨਿਭਾ ਕੇ ਬਤੀਤ ਕੀਤਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਸਿਦਕੀ ਸਿੱਖਾਂ ਵਿਚੋਂ ਇੱਕ ਸਨ ਜਿਨ੍ਹਾਂ ਨੂੰ ਗੁਰੂ ਜੀ ਨਾਲ ਦਿੱਲੀ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ, ਆਪ ਜੀ ਨੂੰ ਵੀ ਗੁਰੂ ਜੀ ਦੇ ਸਾਹਮਣੇ ਹੀ ਕੋਤਵਾਲੀ ਵਿੱਚੋਂ ਬਾਹਰ ਕੱਢ ਕੇ ਚਾਂਦਨੀ ਚੌਂਕ ਫੁਹਾਰੇ ਵਾਲੀ ਥਾਂ 'ਤੇ ਲਿਆਂਦਾ ਗਿਆ। ਆਪ ਜੀ ਦੇ ਸਾਹਮਣੇ ਹੀ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਆਪ ਜੀ ਨੇ ਭਾਈ ਮਤੀ ਦਾਸ ਜੀ ਨੂੰ ਆਪਣੀਆਂ ਅੱਖਾਂ ਨਾਲ ਅਡੋਲ ਰਹਿ ਕੇ ਧਰਮ ਤੋਂ ਜਾਨ ਵਾਰਦਿਆਂ ਵੇਖਿਆ ਸੀ। ਭਾਈ ਦਿਆਲਾ ਜੀ ਬਾਰੇ ਕਾਜੀ ਨੇ ਫਤਵਾ ਦਿੱਤਾ ਕਿ, 'ਜੇ ਇਹ ਇਸਲਾਮ ਕਬੂਲੇ ਤਾਂ ਜਾਨ ਬਖਸ ਦਿੱਤੀ ਜਾਵੇ।' ਭਾਈ ਦਿਆਲਾ ਜੀ ਨੂੰ ਇਸਲਾਮ ਧਰਮ ਦੇ ਗੁਣ ਐਸ਼ੋ-ਆਰਾਮ ਜੀਵਨ ਤੇ ਬਹਿਸਤ ਵਿੱਚ ਹੂਰਾਂ ਮਿਲਣ ਬਾਰੇ ਅਨੇਕਾਂ ਲਾਲਚ ਕਾਜੀਆਂ ਵੱਲੋਂ ਦਿੱਤੇ ਗਏ। ਲਾਲਚ ਦੇ ਨਾਲ-ਨਾਲ ਡਰਾਵੇ ਦਿੱਤੇ ਗਏ। ਪਰ ਉਹ ਭਾਈ ਸਾਹਿਬ ਨੂੰ ਸਿੱਖੀ ਸਿਦਕ ਤੋਂ ਡੁਲਾ ਨਾ ਸਕੇ। ਕਾਜ਼ੀ ਨੇ ਭਾਈ ਦਿਆਲਾ ਜੀ ਨੂੰ ਕਿਹਾ,"ਵੇਖਿਆ ਹੈ! ਕਿੰਨੀ ਬੇਰਹਿਮੀ ਨਾਲ ਤੇਰੇ ਸਾਥੀ ਭਾਈ ਮਤੀ ਦਾਸ ਨੂੰ ਇਸਲਾਮ ਨਾ ਕਬੂਲਣ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਤੇਰੀ ਵੀ ਉਸ ਤੋਂ ਵੱਧ ਮੋਦੀ ਦਸ਼ਾ ਕੀਤੀ ਜਾਵੇਗੀ।" ਭਾਈ ਦਿਆਲਾ ਜੀ ਨੇ ਉੱਤਰ ਦਿੱਤਾ."ਭਾਈ ਮਤੀ ਦਾਸ ਜੀ ਨੂੰ ਮਰਿਆ ਨਾ ਸਮਝੋ, ਸਗੋਂ ਉਹ ਤਾਂ ਮੌਤ ਨੂੰ ਮਖੌਲ ਕਰਕੇ ਸੋਹਣੇ ਪੂਰਨੇ ਪਾ ਕੇ ਹਮੇਸ਼ਾਂ ਲਈ ਜੀਅ ਪਿਆ ਹੈ ਤੇ ਖੁਦਾ ਦੇ ਕਦਮਾਂ ਵਿੱਚ ਜਾ ਬਿਰਾਜਿਆ ਹੈ ਤੇ ਖੁਦਾ ਦੇ ਦਰ 'ਤੇ ਕਬੂਲ ਪਿਆ ਹੈ. ਕਾਜ਼ੀ ਜੀ! ਜਲਦੀ ਕਰੋ. ਮੈਨੂੰ ਵੀ ਵੀਰ ਮਤੀ ਦਾਸ ਪਾਸ ਜਾਣ ਦਾ ਚਾਅ ਹੈ ਮੇਰੀ ਵੀ ਅੰਤਿਮ ਇੱਛਾ ਹੈ ਮੇਰੇ ਮੁਰਸ਼ਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਰਹਿ ਕੇ ਸ਼ਹੀਦ ਹੋਣ ਦੀ।" ਇਹ ਬੋਲ ਸੁਣ ਕੇ ਕਾਜ਼ੀ ਸੜ-ਬਲ ਗਿਆ ਉਸ ਨੇ ਫਤਵਾ ਕੀਤਾ ਕਿ ਇਸ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਾਵੇ। ਜਿਉਂ - ਜਿਉਂ ਪਾਣੀ ਗਰਮ ਹੁੰਦਾ ਗਿਆ ਤਿਉਂ-ਤਿਉਂ ਭਾਈ ਦਿਆਲਾ ਜੀ ਗੁਰਬਾਣੀ ਰਾਹੀਂ ਆਪਣੇ ਸਤਿਗੁਰਾਂ ਦੇ ਸਨਮੁਖ ਅਕਾਲ ਪੁਰਖ ਦੀ ਯਾਦ ਵਿੱਚ ਜੁੜਦੇ ਗਏ। ਪਾਣੀ ਉਬਾਲੇ ਖਾਣ ਲੱਗਾ ਭਾਈ ਸਾਹਿਬ ਦੇ ਚਿਹਰੇ 'ਤੇ ਲਾਲੀ ਭੱਖਣ ਲੱਗੀ। ਅੱਗ ਹੋਰ ਤੇਜ਼ ਕੀਤੀ ਗਈ ਭਾਈ ਦਿਆਲਾ ਜੀ ਅਡੋਲ ਸ਼ਾਂਤ ਚਿੱਤ ਰਹਿਕੇ ਸਿੱਖੀ ਸਿਦਕ ਵਿੱਚ ਪਰਪੱਕ ਰਹੇ। ਭਾਈ ਦਿਆਲਾ ਜੀ ਦਾ ਸਰੀਰ ਛਾਲੇ-ਛਾਲੇ ਹੋ ਗਿਆ। ਭਾਈ ਸਾਹਿਬ ਜੀ ਨੂੰ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਦ੍ਰਿਸ਼ ਸਿੱਖੀ ਸਿਦਕ ਵਿੱਚ ਹੋਰ ਦ੍ਰਿੜ ਕਰਦਾ ਗਿਆ। ਲੁਕਾਈ ਦੇ ਵੇਖਦਿਆਂ-ਵੇਖਦਿਆਂ ਭਾਈ ਸਾਹਿਬ ਦੀ ਆਤਮਾ ਸਰੀਰਕ ਚੋਲਾ ਤਿਆਗ ਕੇ ਪਰਮਾਤਮਾ ਵਿੱਚ ਜਾ ਸਮਾਈ। ਕੁਝ ਲੋਕਾਂ ਅਥਰੂ ਕੇਰੇ, ਕੁਝ ਨੇ ਹੋਕੇ ਭਰੇ ਤੇ ਕੁਝ ਜਾਲਮ ਹਕੂਮਤ ਦੇ ਖਾਤਮੇ ਲਈ ਮਨ ਹੀ ਮਨ ਵਿੱਚ ਪਰਮਾਤਮਾ ਅੱਗੇ ਅਰਜੋਈ ਕਰਦੇ ਘਰਾਂ ਨੂੰ ਚਲੇ ਗਏ। ਆਪ ਜੀ ਬਾਕੀ ਦੋਹਾਂ ਸਿੱਖਾਂ ਵਾਂਗ ਹਸ ਕੇ ਸ਼ਹੀਦੀ ਪਾ ਕੇ ਸਿੱਖ ਇਤਿਹਾਸ ਵਿੱਚ ਨਵੇਂ ਪੂਰਨੇ ਪਾ ਗਏ।

diala ji

Bhai Dayala Ji -

Bhai Dayala Ji was the son of Bhai Mai Das and the brother of Bhai Mani Singh Ji. He spent his entire life in service to the Guru Ghar and in the practice of Sikhism. As one of the devoted Sikhs of Sri Guru Tegh Bahadur Sahib Ji, he had the fortune of accompanying the Guru to Delhi. At the Kotwali, Bhai Dayala Ji was brought out in front of Guru Ji and taken to the fountain at Chandni Chowk. There, he witnessed with his own eyes the martyrdom of Bhai Mati Das Ji, who had sacrificed his life for his faith. The Qazi then gave a fatwa regarding Bhai Dayala Ji: “If he accepts Islam, his life shall be spared.”

The Qazis offered him temptations, describing the comforts of Islam, promises of luxurious living and the pleasures of heaven with women. Alongside these enticements, threats were also hurled at him. But none of this could shake Bhai Dayala Ji’s steadfastness in Sikhism. The Qazi warned him, “You have seen how cruelly your companion Bhai Mati Das was put to death for refusing Islam. If you do not comply, you will suffer an even worse fate.”

Bhai Dayala Ji replied with unwavering conviction:
“Do not think Bhai Mati Das Ji is dead. He has mocked death itself. Clothed in a radiant garment, he lives forever, seated at the feet of God, accepted at His divine door. Qazi Ji! Do not delay. I too wish to join brave Mati Das. My last wish is to attain martyrdom in the presence of my Guru, Sri Guru Tegh Bahadur Sahib Ji.”

Infuriated by these words, the Qazi ordered that Bhai Dayala Ji be boiled alive in a cauldron. As the water grew hotter, Bhai Dayala Ji immersed himself in the remembrance of Akal Purakh through Gurbani, all while remaining in the presence of his Satguru. The boiling water turned his face red and blisters formed across his body. Yet, he stayed calm and steadfast in his Sikh faith. He drew strength from the vision of the earlier martyrdom of the fifth Guru, Sri Guru Arjan Dev Ji.

In this state of divine remembrance, his soul departed from the mortal frame. Witnessing this harrowing scene, some in the crowd wept, some were filled with grief, while others went home silently praying for an end to the tyranny of the Mughal rulers. Like the other two Sikhs, Bhai Dayala Ji inscribed a new chapter in Sikh history with his martyrdom.

Dr. Hari Singh Jachak later recorded the significance of these three great Sikhs- Bhai Mati Das Ji, Bhai Sati Das Ji and Bhai Dayala Ji, who embraced martyrdom.

diala ji

भाई दयाला जी -

आप भाई माई दास के पुत्र और भाई मणि सिंह जी के भाई थे। उन्होंने अपना पूरा जीवन गुरु घर की सेवा, ध्यान और सिख धर्म का पालन करते हुए बिताया। वह गुरु तेग बहादुर साहिब जी के उन वफादार सिखों में से एक थे जिन्हें गुरु जी के साथ दिल्ली आने का सौभाग्य प्राप्त हुआ था। उन्हें भी गुरु जी के सामने ही कोतवाली से निकालकर चांदनी चौक फव्वारे पर लाया गया था। भाई मती दास जी आपके सामने ही शहीद हुए। आपने अपनी आँखों से भाई मती दास जी को धर्म के लिए अडिग रहते हुए अपने प्राणों की आहुति देते हुए देखा था। भाई दयाला जी के संबंध में काजी ने फतवा जारी करते हुए कहा, ‘यदि वह इस्लाम स्वीकार कर लेते हैं, तो उनकी जान बख्श दी जानी चाहिए।’ भाई दयाला जी को काजियों द्वारा कई प्रलोभन दिए गए, जिनमें इस्लाम के गुण, विलासितापूर्ण जीवन और स्वर्ग में हूरों से मिलने की संभावना शामिल थी। लालच के साथ-साथ धमकियाँ भी दी गईं। लेकिन वे भाई साहिब को सिख धर्म से नहीं डिगा सके। काजी ने भाई दयाला जी से कहा, "मैंने देखा है! आपके साथी भाई मतिदास को इस्लाम स्वीकार न करने पर कितनी बेरहमी से मौत के घाट उतार दिया गया है। तुम्हें इससे भी अधिक कष्ट सहना पड़ेगा।" भाई दयाला जी ने उत्तर दिया, "भाई मति दास जी को मरा हुआ मत समझो, बल्कि उन्होंने तो मृत्यु का उपहास किया है और सदा के लिए जीवित हो गए हैं तथा भगवान के चरणों में बैठ गए हैं और भगवान के द्वार पर स्वीकार कर लिए गए हैं। काजी जी! जल्दी कीजिए। मैं भी भाई मतिदास के पास जाना चाहता हूँ। मेरी अंतिम इच्छा है कि मैं अपने गुरु श्री गुरु तेग बहादुर साहिब जी की उपस्थिति में शहीद होऊँ। ये शब्द सुनकर काजी क्रोधित हो गया और आदेश दिया कि उसे कढ़ाई में उबालकर शहीद कर दिया जाए। जैसे-जैसे पानी गर्म होता गया, भाई दयाला जी अपने सतगुरु की उपस्थिति में गुरबाणी के माध्यम से अकाल पुरख की याद से और अधिक जुड़ते गए। पानी उबलने लगा और भाई साहिब का चेहरा लाल होने लगा। आग और भी तेज़ हो गई। भाई दयाला जी अपने सिख धर्म में अडिग और शांत रहे। भाई दयाला जी के शरीर पर छाले पड़ गए। पाँचवें सतगुरु, श्री गुरु अर्जन देव जी की शहादत को देखकर भाई साहिब जी का सिख धर्म और भी मज़बूत होता गया। भाई साहब की आत्मा अपना भौतिक वस्त्र त्यागकर ईश्वर में विलीन हो गई। कुछ लोगों की आँखों में आँसू आ गए, कुछ खुशी से भर गए, और कुछ चुपचाप घर जाकर ईश्वर से अत्याचारी शासन के अंत की प्रार्थना करने लगे। आपने भी अन्य दो सिखों की तरह शहीद होकर सिख इतिहास में नया अध्याय लिख गए।