੩੫੦ ਸਾਲਾਂ ਸ਼ਹੀਦੀ ਵਿਰਾਸਤ:
ਹਿੰਦ ਦੀ ਚਾਦਰ
३५० सालों की शहीदी विरासत:
हिन्द दी चादर
350 Years of Martyrdom Legacy:
Hind Di Chadar
jeta ji

ਭਾਈ ਜੈਤਾ ਜੀ -

ਭਾਈ ਜੈਤਾ ਚਾਂਦਨੀ ਚੌਂਕ ਦਿੱਲੀ ਵਿਚੋਂ ਸੀਸ ਨੂੰ ਚੁਕ ਕੇ ਆਨੰਦਪੁਰ ਸਾਹਿਬ ਲਿਜਾਣ ਵਾਲੀ ਇਤਿਹਾਸਕ ਘਟਨਾ ਦਾ ਮੁੱਖ ਨਾਇਕ ਭਾਈ ਜੈਤਾ (ਅੰਮ੍ਰਿਤ ਛਕਣ ਮਗਰੋਂ (ਭਾਈ ਜੀਵਨ ਸਿੰਘ) ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਨ੍ਹਾਂ ਦਿਨਾਂ ਵਿਚ ਭਾਈ ਜੈਤਾ ਦਿਲਵਾਲੀ ਮਹਲੇ, (ਦਿੱਲੀ) ਠਿਹਰਿਆ ਹੋਇਆ ਸੀ।ਇਸ ਮਹਲੇ ਵਿਚ ਸਿੱਖਾਂ ਦੇ ਹੋਰ ਵੀ ਕਈ ਘਰ ਸਨ। ਗੁਰੂ ਜੀ ਦਾ ਸੀਸ ਚੁਕਣ ਲਈ ਜੋ ਹੰਗਾਮੀ ਮੀਟਿੰਗ ਭਾਈ ਨਾਨੂੰ ਦੇ ਘਰ ਸੱਦੀ ਗਈ, ਭਾਈ ਜੈਤਾ ਉਸ ਵਿਚ ਸ਼ਾਮਲ ਸੀ। ਗੁਰੂ ਜੀ ਦਾ ਸੀਸ ਆਨੰਦਪੁਰ ਲਿਜਾਣ ਦੀ ਸੇਵਾ ਭਾਈ ਜੈਤਾ ਨੂੰ ਸੌਂਪੀ ਗਈ ਸੀ ਜਦਕਿ ਭਾਈ ਊਦਾ ਅਤੇ ਭਾਈ ਨਾਨੂੰ ਨੇ ਸਾਰੇ ਰਾਹ ਵਿਚ ਉਸਦਾ ਸਾਥ ਦੇਣਾ ਸੀ।ਤਿੰਨੋਂ ਸਿੱਖਾਂ ਕੋਲ ਤੇਜ਼ ਰਫ਼ਤਾਰ ਘੋੜੇ ਸਨ ਅਤੇ ਤਿੰਨਾਂ ਨੇ ਕਿਸੇ ਵੀ ਅਣਸੁਖਾਵੀਂ ਘਟਨਾਂ ਦਾ ਮੁਕਾਬਲਾ ਕਰਨ ਲਈ ਸ਼ਸਤਰ ਪਹਿਣੇ ਹੋਏ ਸਨ। ਭਾਈ ਜੈਤਾ ਅਤੇ ਭਾਈ ਊਦਾ ਸ਼ਸਤਰ ਵਿਦਿਆ ਵਿਚ ਨਿਪੁੰਨ ਅਤੇ ਤਕੜੇ ਯੋਧੇ ਸਨ। ਰਾਹ ਦੀਆਂ ਦੁਸ਼ਵਾਰੀਆਂ ਨੂੰ ਝਲਦੇ ਜਦੋਂ ਇਹ ਸਾਹਸੀ ਵੀਰ ਕੀਰਤਪੁਰ ਪਹੁੰਚੇ ਤਾਂ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਨੇ ਭਾਈ ਜੈਤਾ ਨੂੰ 'ਰੰਗਰੇਟਾ ਗੁਰੂ ਕਾ ਬੇਟਾ' ਕਿਹ ਕੇ ਗਲਵਕੜੀ ਵਿਚ ਲੈ ਲਿਆ ਸੀ। ਜਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਸੰਬਰ ੧੭੦੫ ਵਿਚ ਆਨੰਦਪੁਰ ਦਾ ਕਿਲ੍ਹਾ ਛਡਿਆ ਤਾਂ ਅਗੇਤਰੇ ਚਲਣ ਵਾਲੇ ਦਸਤੇ ਦੀ ਕਮਾਨ ਭਾਈ ਜੀਵਨ ਸਿੰਘ (ਭਾਈ ਜੈਤਾ) ਨੂੰ ਸੌਂਪੀ ਗਈ। ਉਸਦੇ ਦਸਤੇ ਵਿਚ ੧੦੦ ਸਿੰਘ ਸਨ। ਸਰਸਾ ਨਦੀ ਕੰਢੇ ਮੁਗਲ ਅਤੇ ਪਹਾੜੀ ਰਾਜਿਆਂ ਨਾਲ ਹੋਈ ਇਕ ਅਣਸਾਵੀਂ ਅਤੇ ਭਿਆਨਕ ਲੜਾਈ ਵਿਚ ਭਾਈ ਜੈਤਾ ਅਤੇ ਉਸਦੇ ਸਾਰੇ ਸਾਥੀ ਵੀਰਤਾ ਨਾਲ ਲੜਦੇ ਹੋਏ ਸ਼ਹੀਦ ਹੋ ਗਏ।

jeta ji

Bhai Jaita Ji -

After Guru Tegh Bahadur Sahib Ji’s martyrdom, his body and severed head were left under guard in Chandni Chowk. That night, a devout Sikh named Bhai Jaita Ji, who had come from Anandpur, courageously evaded the guards. Wrapping the sacred head of the Guru in a sheet, he carried it away and brought it to Anandpur Sahib.

When the tenth Guru, Sri Guru Gobind Singh Ji, received him, he embraced Bhai Jaita and blessed him with the words- Raṅghreṭā Gurū kā beṭā
The sacred head was cremated with great honor and the last rites were performed by Guru Gobind Singh Ji and the Sangat at Gurdwara Sis Ganj Sahib, Anandpur Sahib.

jeta ji

भाई जैता जी -

भाई जैता, जिन्होंने चांदनी चौक (दिल्ली) से गुरु तेग बहादुर जी का सिर उठाकर आनंदपुर साहिब पहुँचाया, उस ऐतिहासिक घटना के मुख्य नायक थे। अमृत छकने के बाद उन्हें भाई जीवन सिंह के नाम से जाना गया। जब गुरु तेग बहादुर जी को शहीद किया गया, उन दिनों भाई जैता दिलवाली महल्ले (दिल्ली) में ठहरे हुए थे। इस महल्ले में अन्य कई सिख परिवार भी रहते थे। गुरु जी का सिर उठाने के लिए जो आपातकालीन बैठक भाई नानू के घर बुलाई गई, उसमें भाई जैता भी शामिल थे। गुरु जी का सिर आनंदपुर ले जाने की सेवा भाई जैता को सौंपी गई, जबकि भाई ऊदा और भाई नानू को पूरे रास्ते उनका साथ देने का दायित्व दिया गया। तीनों सिखों के पास तेज़ रफ़्तार वाले घोड़े थे और उन्होंने किसी भी आकस्मिक परिस्थिति का सामना करने के लिए शस्त्र धारण किए हुए थे। भाई जैता और भाई ऊदा शस्त्र विद्या में निपुण और पराक्रमी योद्धा थे। रास्ते की कठिनाइयों को पार करते हुए जब ये साहसी वीर कीरतपुर पहुँचे, तो गोबिंद राय (गुरु गोबिंद सिंह जी) ने भाई जैता को गले लगाकर कहा “रंगरेटा गुरु का बेटा।” बाद में, जब गुरु गोबिंद सिंह जी ने दिसंबर १७०५ में आनंदपुर का किला छोड़ा, तो अग्रिम दस्ते की कमान भाई जीवन सिंह (भाई जैता) को सौंपी गई। उनके दस्ते में लगभग १०० सिंह शामिल थे। सरसा नदी के किनारे मुग़ल और पहाड़ी राजाओं से हुई एक भयंकर और असमान लड़ाई में, भाई जैता और उनके सभी साथी वीरता से लड़ते हुए शहीद हो गए।